ਸੰਗਰੂਰ 6 ਜੂਨ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਅਜ ਅਫ਼ਸਰ ਕਲੋਨੀ ਪਾਰਕ ਵਿਖੇ ਬੂਟੇ ਲਾ ਕੇ ਵਾਤਾਵਰਣ ਦਿਵਸ ਮਨਾਇਆ ਗਿਆ।ਇਸ ਮੌਕੇ ਇਕੱਠੇ ਹੋਏ ਬੱਚਿਆਂ ਨੂੰ ਬੋਲਦਿਆਂ ਸਾਇੰਸ ਮਿਸਟ੍ਰੈਸ ਰੀਤੂ ਬਾਂਸਲ ਤੇ ਅਫ਼ਸਰ ਕਲੋਨੀ ਵੈਲਫੇਅਰ ਸੁਸਾਇਟੀ ਸੰਗਰੂਰ ਦੇ ਪ੍ਰਧਾਨ ਮਾਸਟਰ ਪਰਮਵੇਦ ਨੇ ਕਿਹਾ ਕਿ ਵਾਤਾਵਰਣ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਲੋਕਾਂ ਵਿੱਚ ਵਾਤਾਵਰਣ ਸੰਬੰਧੀ ਜਾਗਰੂਕਤਾ ਫੈਲਾਉਣਾ ਹੈ। ਪਹਿਲੀ ਵਾਰ 1973 ਵਿੱਚ ਇਸ ਦਿਵਸ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਦਿਨ ਸਾਨੂੰ ਯਾਦ ਦਿਲਾਉਂਦਾ ਹੈ ਕਿ ਸਾਡਾ ਵਾਤਾਵਰਣ ਤੇ ਇਸਦੀ ਸੁੰਦਰਤਾ ਕਾਇਮ ਰੱਖਣ ਲਈ ਰੁੱਖ ਲਗਾਉਣਾ ਕਿੰਨਾ ਮਹੱਤਵਪੂਰਨ ਹੈ ਅਤੇ ਸਾਨੂੰ ਇਸ ਦੀ ਸੁਰੱਖਿਆ ਲਈ ਹੋਰ ਕੀ ਕੁੱਝ ਕਰਨ ਦੀ ਲੋੜ ਹੈ। ਵਰਤਮਾਨ ਵਿੱਚ ਵਾਤਾਵਰਣ ਦੇ ਨਾਲ ਜੁੜੀਆਂ ਸਮੱਸਿਆਵਾਂ, ਜਿਵੇਂ ਕਿ ਪ੍ਰਦੂਸ਼ਣ, ਗਲੋਬਲ ਵਾਰਮਿੰਗ, ਅਤੇ ਜੰਗਲਾਂ ਦੀ ਕਟਾਈ ਬਾਰੇ ਸੋਚਣ ਲਈ ਇਹ ਦਿਵਸ ਬਹੁਤ ਮਹੱਤਵਪੂਰਨ ਹੈ। ਸਾਫ ਸੁਥਰੇ ਅਤੇ ਸਿਹਤਮੰਦ ਵਾਤਾਵਰਣ ਲਈ ਸਾਨੂੰ ਇੱਕਠੇ ਹੋ ਕੇ ਯਤਨ ਕਰਨੇ ਚਾਹੀਦੇ ਹਨ।ਸਾਡੀ ਧਰਤੀ ਬੜੀ ਖੂਬਸੂਰਤਕ ਹੈ ਪਰ ਮੌਸਮੀ ਤਬਦੀਲੀ, ਜੰਗਲਾਂ ਦੀ ਕਟਾਈ ,ਪ੍ਰਦੁਸ਼ਣ ਅਤੇ ਜੀਵ ਵਿਕਾਸ ਦੀ ਘਾਟ ਵਰਗੀਆਂ ਸਮੱਸਿਆਵਾਂ ਨੇ ਇਸ ਦੀ ਸੁਰੱਖਿਆ ਤੇ ਸਵਾਲ ਖੜੇ ਕਰ ਦਿੱਤੇ ਹਨ ਇਹ ਸਮੱਸਿਆ ਕਿਸੇ ਇਕ ਦੇਸ਼ ਜਾਂ ਖਿੱਤੇ
ਤਕ ਸੀਮਤ ਨਹੀਂ ਸਗੋ ਇਹ ਸਾਰੀ ਸਮੱਸਿਆ ਸਾਰੀ ਦੁਨੀਆਂ ਲਈ ਚਿੰਤਾ ਦਾ ਵਿਸ਼ਾ ਹੈ। ਸਾਨੂੰ ਇਹ ਸਮਝਣ ਦੀ ਲੋੜ ਹੇ ਕਿ ਇਹ ਸਾਰੀ ਸਮਸਿਆਵਾਂ ਸਾਡੀਆਂ ਛੋਟੀਆਂ ਛੋਟੀਆਂ ਕੋਸ਼ਿਸ਼ ਨਾਲ ਹਲ ਹੋ ਸਕਦੀਆਂ। ਸ਼ੁਧ ਵਾਤਾਵਰਣ ਲਈ ਰੁੱਖ ਲਗਾਉਣਾ ਬਹੁਤ ਹੀ ਮਹੱਤਵਪੂਰਨ ਹੈ
Leave a Comment
Your email address will not be published. Required fields are marked with *