ਮਾਣ ਧੀਆਂ ‘ਤੇ ਸੰਸਥਾਂ ਨੂੰ ਕੌਮੀ,ਰਾਜ ਤੇ ਜ਼ਿਲ੍ਹਾ ਪੱਧਰ ਤੇ ਮਿਲੇ ਐਵਾਰਡ
ਅੰਮ੍ਰਿਤਸਰ 20 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਕਰੀਬ ਡੇਢ ਦਹਾਕੇ ਪਹਿਲਾ ਮੁੱਖ ਸਰਪ੍ਰਸਤ ਐਸਡੀਐਮ ਸ਼੍ਰੀ ਰਾਜੇਸ ਸ਼ਰਮਾ,ਚੇਅਰਮੈਨ ਸ਼੍ਰੀ ਹਰਦੇਸ ਸ਼ਰਮਾ,ਮਖਤੂਲ ਸਿੰਘ ਔਲਖ, ਨਿਰਵੈਰ ਸਿੰਘ ਸਰਕਾਰੀਆ ਅਤੇ ਪ੍ਰਿੰ.ਰਾਜੇਸ਼ ਪ੍ਰਭਾਕਰ ਦੇ ਪਿੱਠ ਥਾਪੜੇ ਸਦਕਾ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਸਮਾਜ ਸੇਵਕ ਅਤੇ ਖੇਡ ਪ੍ਰੋਮੋਟਰ) ਨੇ ਜ਼ਿਲ੍ਹੇ ਦੀਆਂ ਵਿੱਦਿਅਕ ਸੰਸਥਾਵਾਂ ਦੇ ਮੁੱਖੀਆਂ, ਖੇਡ ਪ੍ਰੇਮੀਆਂ , ਸਮਾਜ ਸੇਵਕਾ ਅਤੇ ਪ੍ਰਸਿੱਧ ਸਖਸੀਅਤਾਂ ਨੂੰ ਇੱਕ ਮੰਚ ਤੇ ਇੱਕਤਰ ਕਰਕੇ ਸਾਲ 2009 ਵਿੱਚ ਔਰਤਾਂ ਤੇ ਧੀਆਂ ਤੇ ਹੱਕ ‘ਚ ਹਾਅ ਦਾ ਨਾਅਰਾ ਮਾਰ ਕੇ ਭਰੂਣ ਹੱਤਿਆ ਖਿਲਾਫ ਅਤੇ “ਬੇਟੀ ਬਚਾਓ,ਬੇਟੀ ਪੜਾਉ” ਮੁਹਿੰਮ ਦੀ ਸ਼ੁਰੂਆਤ ਕਰਕੇ ਗਠਿਤ ਕੀਤੀ ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ (ਰਜਿ) ਅੰਮ੍ਰਿਤਸਰ ਵੱਲੋਂ ਹੋਣਹਾਰ ਬੇਟੀਆ ਅਤੇ ਉੱਭਰ ਰਹੇ ਖਿਡਾਰੀਆਂ ਨੂੰ ਇਕ ਪਲੇਟਫਾਰਮ ਦਿੱਤਾ I ਇਸ ਮੌਕੇ ਸੰਸਥਾ ਦੇ ਸਮੂਹ ਮੈਬਰਾਂ ਰਾਜੇਸ ਸ਼ਰਮਾ,ਹਰਦੇਸ ਸ਼ਰਮਾ,ਮਖਤੂਲ ਸਿੰਘ ਔਲਖ,ਨਿਰਵੈਰ ਸਿੰਘ ਸਰਕਾਰੀਆ ਅਤੇ ਪ੍ਰਿੰ. ਰਾਜੇਸ਼ ਪ੍ਰਭਾਕਰ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਕਿਹਾ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ ਉਹਨਾਂ ਨੇ 15 ਸਾਲ ਪਹਿਲਾ ਸਮਾਜ ਸੇਵੀ ਸੰਸਥਾ ਦੀ ਸ਼ੁਰੂਆਤ ਕੀਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਧੀਆਂ ਦੇ ਹੱਕ ‘ ਚ ਸ਼ੁਰੂ ਕੀਤੀ “ਬੇਟੀ ਬਚਾਓ , ਬੇਟੀ ਪੜ੍ਹਾਓ” ਮੁਹਿੰਮ ਤਹਿਤ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਕੀਤੀ,ਇਸ ਮੁਹਿੰਮ ਨੇ 148 ਦੇ ਕਰੀਬ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ/ਕਾਲਜਾ ਦੇ ਇੱਕ ਲੱਖ ਛੇ ਹਜ਼ਾਰ (1,06,000) ਨੌਜਵਾਨਾਂ ਨੂੰ ਜਾਗਰੂਕ ਕਰਕੇ ਗਨਿਜ਼ ਵਰਲਡ ਬੁੱਕ ਅਤੇ ਇੰਡੀਆਂ ਬੁੱਕ ਵਿੱਚ ਨਾਂਅ ਦਰਜ ਕਰਵਾਉਣ ਤੋਂ ਇਲਾਵਾ 2015 ਅਤੇ 2017 ‘ਚ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਐਵਾਰਡ ਪ੍ਰਾਪਤ ਕੀਤਾ ਅਤੇ ਕਈ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਸਨਮਾਨ ਪ੍ਰਾਪਤ ਕੀਤੇ ਹਨ I ਪ੍ਰਧਾਨ ਮੱਟੂ ਨੇ ਅੱਜ ਸੰਸਥਾ ਦੇ 15 ਸਾਲ ਸਫਲਤਾਪੂਰਵਕ ਸੰਪਨ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕੇ ਸਮੂਹ ਮੇਂਬਰਾਂ ਦੇ ਪੂਰਨ ਸਹਿਯੋਗ ਸਦਕਾ ਕੌਮੀ ਅਤੇ ਰਾਜ ਪੱਧਰੀ ਐਵਾਰਡ ਪ੍ਰਾਪਤ ਕਰਕੇ ਦਿਨ ਰਾਤ ਮਿਹਨਤ ਕੀਤੀ ਹੈ ਅਤੇ ਹਰ ਸਾਲ ਮਾਣ ਧੀਆਂ ‘ਤੇ ਸੰਸਥਾ ਵੱਲੋਂ ਕਰਵਾਏ ਗਏ ਵੱਖ-ਵੱਖ ਸਮਾਰੋਹ ਦੌਰਾਨ ਕਈ ਪਦਮ ਸ੍ਰੀ, ਅਰਜੁਨਾ ਐਵਾਰਡੀ, ਦ੍ਰੋਣਾਚਾਰੀਆਂ ਐਵਾਰਡੀ, ਓਲੰਪੀਅਨ, ਮਹਾਰਾਜਾ ਰਣਜੀਤ ਸਿੰਘ ਐਵਾਰਡੀ, ਅੰਤਰਰਾਸ਼ਟਰੀ ਤੇ ਰਾਸ਼ਟਰੀ ਖਿਡਾਰਣਾ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਇਸ ਤੋ ਇਲਾਵਾ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਸੀਬੀਐਸਈ, ਆਈਸੀਐਸ ਈ ਬੋਰਡ ਅਤੇ ਪੀਐਸਈਬੀ ਵੱਲੋਂ ਲਈ ਜਾਣ ਵਾਲੀ ਸਾਲਾਨਾ ਪ੍ਰੀਖਿਆਂ (ਦਸਵੀਂ ਅਤੇ ਬਾਹਰਵੀ) ਦੀਆਂ ਟੋਪਰ ਹੋਣਹਾਰ ਵਿਦਿਆਰਥਣਾ ਨੂੰ “ਮਾਣ ਧੀਆਂ ਤੇ’ ਐਵਾਰਡ” ਨਾਲ ਸਨਮਾਨਿਤ ਕਰਨ ਦੀ ਪਿਰਤ ਪਾਈ ਅਤੇ ਕੌਮਾਂਤਰੀ ਮਹਿਲਾ ਦਿਵਸ,ਲੋਹੜੀ ਧੀਆਂ ਦੀ,ਬਾਲੜੀ ਦਿਵਸ, ਮਦਰ ਡੇ,ਨਵਰਾਤਰਿਆ ਦੇ ਸ਼ੁੱਭ ਅਵਸਰ ਤੇ ਧੀਆਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਦਿੱਤਾ ਜਾਂਦਾ ਹੈ । ਅਖੀਰ ਵਿੱਚ ਪ੍ਰਧਾਨ ਮੱਟੂ ਨੇ ਕਿਹਾ
ਸਾਡੀ ਸੰਸਥਾ ਇਸ ਮਕਸਦ ਨੂੰ ਮੁੱਖ ਰੱਖ ਕੇ ਮੈਦਾਨ ਵਿਚ ਆਈ ਹੈ । ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਨੌਜਵਾਨ ਲੜਕੇ – ਲੜਕੀਆਂ ਨੂੰ ਖੇਡਾਂ ਨਾਲ ਜੋੜਨਾ ਸਾਡਾ ਸੰਕਲਪ ਹੈ , ਜੋ ਇਕ ਦਿਨ ਜ਼ਰੂਰ ਪੂਰਾ ਹੋਵੇਗਾ । ਅਸੀਂ ਸਭਨਾਂ ਵਰਗਾਂ ਤੋਂ ਆਸ ਰੱਖਾਂਗੇ ਕਿ ਉਹ ਸਾਡੀਆਂ ਖਾਮੀਆਂ ਸਾਨੂੰ ਦੱਸਣ ਤੇ ਆਪਣੇ ਨੇੜੇ – ਤੇੜੇ ਦੇ ਖੇਡ ਪ੍ਰੇਮੀਆਂ ਪ੍ਰਮੋਟਰਾਂ ਅਤੇ ਸਮਾਜ ਸੇਵੀਆਂ ਨੂੰ ਉਪਰੋਕਤ ਸੰਸਥਾ ਨਾਲ ਜੋੜਨ ਦੀ ਕ੍ਰਿਪਾਲਤਾ ਕਰਨ ਅਤੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਅਤੇ ਭਰੂਣ ਹੱਤਿਆ ਖ਼ਿਲਾਫ਼ ਡਟ ਕੇ ਮੁਕਾਬਲਾ ਕਰੀਏ ਅਤੇ ਅਸੀਂ ਧੀਆਂ ਨੂੰ ਪੂਰਾ ਸਤਿਕਾਰ ਦੇਈਏ।