ਕਲਗੀਆਂ ਵਾਲੇ ਨੇ ਇਹ ਚੋਜ ਕੀਤਾ।
ਟੁੱਟੀ ਗੰਢਣ ਐਸੀ ਪ੍ਰੀਤ ਜੁੜੀ ਸਤਿਗੁਰੂ ਜੀ ਨੇ।
ਚਾਲੀ ਸਿੰਘ ਜਦੋਂ ਗੁਰੂ ਤੋਂ ਮੁੱਖ ਮੋੜ ਗਏ
ਆਪਣੀ ਜਾਨ ਬਚਾਵਣ ਖਾਤਰ ਡੋਰ ਪ੍ਰੇਮ ਦੀ ਤੋੜ ਆਏ
ਲਿਖ ਬੇਦਾਵਾ ਦੇ ਕਰ ਸਾਰੇ ਘਰਾਂ ਨੂੰ ਪਰਤ ਆਏ।
ਉਮਰ ਸਾਰੀ ਦੀ ਕੀਤੀ ਕਤਰੀ
ਮਿੰਟਾਂ ਵਿੱਚ ਸਾਰੀ ਰੋੜ ਆਏ।
ਮਾਤਾ ਭਾਗੋ ਤਾਨੇ ਦੇਵੇ ਇਹ ਕੀ ਜ਼ੁਲਮ ਕਮਾਇਆ ਹੈ।
ਸਿੱਖੀ ਸਿਦਕ ਦਿਲਾਂ ਵਿਚੋਂ ਸਾਰਾ ਅੱਜ ਭੁਲਾਇਆ ਏ।
ਚਾਰ ਦਿਨਾਂ ਦੇ ਜੀਵਨ ਬਦਲੇ
ਬਿਰਥਾ ਜਨਮ ਗਵਾਇਆ ਏ।
ਮੁੜ ਜਾਓ ਗੁਰ ਚਰਨੀਂ ਵੀਰੋਂ ਇਹੋ ਮੌਕਾ ਏ।
ਵਾਪਸ ਮੁੜ ਕੇ ਸਿੱਖਾ ਨੇ ਜਾੜ ਯੁੱਧ ਵਿਚ ਵਾਰੀ।
ਜਦੋਂ ਗੁਰੂ ਸਾਹਿਬ ਜੀ ਨੇ ਇਹ ਕੌਤਕ ਦੇਖਿਆ ਆਪਣੀ ਨਜਰੀ ਦੇਖਿਆ।
ਚਾਲੀ ਸਿੰਘ ਯੁੱਧ ਵਿਚ ਜਾ ਕੇ ਸੀਸ ਭੇਂਟ ਚੜਾਇਆ।
ਆਪਣੇ ਰੁਮਾਲ ਨਾਲ ਲੱਗੇ ਇਕ ਇਕ ਸਿੱਖ ਦਾ ਮੂੰਹ ਪੂੰਝਣ ਲਗੇ।
ਗੁਰੂ ਜੀ ਨਾਲ ਇਕ ਇਕ ਸਿੱਖ ਨੂੰ ਖਿਤਾਬ ਦੇਦੇ ਜਾਣ।
ਇਹ ਮੇਰਾ ਹਜ਼ਾਰੀ, ਇਹ ਮੇਰਾ ਪੰਜ ਹਜ਼ਾਰੀ,
ਕੋਈ ਸਿੱਖ ਐਸਾ ਨਹੀਂ ਜਿਸ ਨੂੰ ਖਿਤਾਬ ਨਾ ਦਿੱਤਾ।
ਉਨ੍ਹਾਂ ਵਿਚੋਂ ਭਾਈ ਮਹਾਂ ਸਿੰਘ ਜਿਉਂਦਾ ਨਜ਼ਰ ਆਇਆ
ਸਤਿਗੁਰ ਜੀ ਨੇ ਮਹਾਂ ਸਿੰਘ ਨੂੰ ਗੱਲੇ ਨਾਲ ਲਗਾਇਆ ।
ਗੁਰੂ ਜੀ ਬੋਲੇ ਤੇਰਾ ਵਕਤ ਆਖਰੀ ਹੈ ਹੁਣ ਸੀਜਸ ਤੇ ਆਇਆ ਹੈ
ਮਹਾਂ ਸਿੰਘ ਨੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ ਮੇਰਾ ਬੇਦਾਵਾ ਪਾੜ ਦਿਓ।
ਮੈਨੂੰ ਬਖਸ਼ ਲੋ ਦਾਤਾ।
ਗੁਰੂ ਜੀ ਨੇ ਆਪਣੇ ਜੇਬ ਵਿਚੋਂ ਕਾਗਜ਼ ਕੱਢ ਕੇ ਫਾੜ ਦਿਤਾ।
ਟੁੱਟੀ ਗੰਢਣ ਹਾਰ ਸੁਆਮੀ ਗੁਰੂ ਗੋਬਿੰਦ ਸਿੰਘ ਜੀ।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18