ਅੰਮ੍ਰਿਤਸਰ 28 ਅਪ੍ਰੈਲ (ਮੰਗਤ ਗਰਗ/ਵਰਲਡ ਪੰਜਾਬੀ ਟਾਈਮਜ਼)
ਹਰ ਸਾਲ ਰੋਟਰੀ ਕਲੱਬ ਅੰਮ੍ਰਿਤਸਰ ( ਮੇਨ) ਵੱਲੋਂ ਅਲੱਗ ਅਲੱਗ ਖੇਤਰਾਂ ਵਿਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ ਹੋਇਆਂ ਅਹਿਮ ਹਸਤੀਆਂ ਨੂੰ ਇੱਕ ਅਵਾਰਡ ਦਿੱਤਾ ਜਾਂਦਾ ਹੈ।
ਇਸ ਵਾਰ ਮਸ਼ਹੂਰ ਗਾਇਕ ਤਰਲੋਚਨ ਸਿੰਘ ਤੋਚੀ ਨੂੰ ਸੰਗੀਤ ਦੀ ਦੁਨੀਆ ਵਿਚ ਦਿੱਤੀਆਂ ਸੇਵਾਵਾਂ ਬਦਲੇ ਬੈੱਸਟ ਸਿੰਗਰ ਵੋਕੇਸ਼ਨਲ ਰੋਟਰੀ ਅਵਾਰਡ ਨਾਲ ਰੋਟਰੀ ਕਲੱਬ ਦੇ ਗਵਰਨਰ ਅਨਿਲ ਸਿੰਗਲ ਤੇ ਮੁੱਖ ਮਹਿਮਾਨ ਕੁੰਵਰ ਵਿਜੇ ਪਰਤਾਪ ਸਿੰਘ ਵਿਧਾਇਕ ਆਪ ਪਾਰਟੀ ਵੱਲੋਂ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਵਿਚ ਸ਼ਹਿਰ ਦੀਆ ਕਈ ਉੱਘੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਜਿੰਨਾ ਵਿਚ ਪ੍ਰੈਜ਼ੀਡੈਂਟ ਦੀਪਕ ਖੰਨਾ, ਸਾਵਣ ਅਰੋੜਾ ( ਸੈਕਟਰੀ), ਸੁਰਿੰਦਰ ਸਿੰਘ ਗਾਂਧੀ ( ਕਮੇਟੀ ਮੈਂਬਰ), ਦਲਜੀਤ ਸਿੰਘ ਅਰੋੜਾ ( ਪੰਜਾਬੀ ਸਕਰੀਨ), ਮੈਡਮ ਪਰਮਜੀਤ ਕੌਰ ( ਮਿਸਿਜ਼ ਤਰਲੋਚਨ ਸਿੰਘ ਤੋਚੀ) , ਮਿਸਿਜ਼ ਅਨਿਲ ਸਿੰਗਲ ਆਦਿ ਹਾਜ਼ਰ ਸਨ। ਇਸ ਮੌਕੇ ਤੇ ਸ੍ਰ ਦਲਜੀਤ ਸਿੰਘ ਅਰੋੜਾ ਨੇ ਉਨ੍ਹਾਂ ਵੱਲੋਂ ਪਾਏ ਵਡਮੁੱਲੇ ਯੋਗਦਾਨ ਬਾਰੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਸਾਡੇ ਲਈ ਤੇ ਪੂਰੇ ਅੰਮ੍ਰਿਤਸਰ ਸ਼ਹਿਰ ਲਈ ਇਹ ਬੜੀ ਮਾਣ ਵਾਲੀ ਗੱਲ ਹੈ। ਜੋ ਇਸ ਅਵਾਰਡ ਨਾਲ ਤਰਲੋਚਨ ਜੀ ਨੂੰ ਨਿਵਾਜ਼ਿਆ ਗਿਆ ਹੈ।
ਅਵਾਰਡ ਬਾਰੇ ਸੁਣਦਿਆਂ ਹੀ
ਤਰਲੋਚਨ ਤੋਚੀ ਜੀ ਦੇ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਹਜ਼ਾਰਾਂ ਸਰੋਤਿਆਂ ਦੇ ਦਿਲਾਂ ਵਿਚ ਖੁਸ਼ੀ ਦੀ ਇਕ ਲਹਿਰ ਦੌੜ ਗਈ ਹੈ।
ਇਹ ਫੰਕਸ਼ਨ ਬਹੁਤ ਹੀ ਯਾਦਗਾਰੀ ਹੋ ਨਿੱਬੜਿਆ।