ਆਨਲਾਈਨ ਵੈਬੀਨਾਰ ਵਿੱਚ ਪੰਜਾਬ ਦੇ ਵੱਖ-ਵੱਖ ਜਿਲਿਆਂ ਦੇ ਸਕੂਲਾਂ ਨੇ ਲਿਆ ਹਿੱਸਾ
ਕੋਟਕਪੂਰਾ, 28 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੀ.ਬੀ.ਐੱਸ.ਈ ਦੀਆਂ ਸ਼੍ਰੇਣੀ ਬਾਹਰਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ। ਵਿਦਿਆਰਥੀਆਂ ਵਿੱਚ ਇਹਨਾਂ ਪ੍ਰੀਖਿਆਵਾਂ ਨੂੰ ਲੈ ਕੇ ਆਖਰੀ ਸਮੇਂ ’ਤੇ ਜਿਹੜੀ ਚਿੰਤਾ ਬਣੀ ਰਹਿੰਦੀ ਹੈ, ਉਸ ਚਿੰਤਾ ਅਤੇ ਘਬਰਾਹਟ ਨੂੰ ਦੂਰ ਕਰਨ ਲਈ ਮੋਗਾ ਜ਼ਿਲੇ ਦੀ ਵਿਦਿਅਕ ਸੰਸਥਾ ਐੱਸ.ਬੀ.ਆਰ.ਐੱਸ. ਗੂਰੂਕੁਲ ਦੇ ਡਾਇਰੈਕਟਰ/ਪਿ੍ਰੰਸੀਪਲ ਧਵਨ ਕੁਮਾਰ ਵਲੋਂ ਹਰ ਵਿਸ਼ੇ ਨਾਲ ਸਬੰਧਤ ਆਨਲਾਈਨ ਵੈਬੀਨਾਰ ਕਰਵਾਏ ਜਾ ਰਹੇ ਹਨ। ਇਹਨਾ ਵਿੱਚ ਵਿਦਿਆਰਥੀਆਂ ਦੇ ਵਿਸ਼ੇ ਨਾਲ ਸਬੰਧਤ ਸ਼ੰਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਬੋਰਡ ਦੀ ਪ੍ਰੀਖਿਆ ਲਈ ਘੱਟ ਸਮੇਂ ਵਿੱਚ ਰਣਨੀਤਿਕ ਯੋਜਨਾਬੰਦੀ ਕਿਵੇਂ ਕਰਨੀ ਹੈ। ਅੰਗਰੇਜ਼ੀ ਵਿਸ਼ੇ ਦੇ ਵੈਬੀਨਾਰ ਵਿੱਚ ਮੈਡਮ ਤਿ੍ਰਪਤ ਬਜਾਜ ਪਿ੍ਰੰਸੀਪਲ ਆਫ਼ ਸੇਂਟ ਜੇਵੀਅਰ ਈ-ਸਕੂਲ (ਗੁਰਥਰੀ) ਅਤੇ ਰਸਾਇਣ ਵਿਗਿਆਨ ਦੇ ਵਿਸ਼ੇ ਦੇ ਵੈਬੀਨਾਰ ਵਿੱਚ ਜੇ.ਈ. ਅਤੇ ਨੀਟ ਪੇਪਰ ਦੇ ਮਾਹਰ ਮੈਡਮ ਭਾਨੂ ਪੁੰਜ ਪੋਟੈਂਸ਼ੀਆ ਇੰਸਟੀਟਿਊਟ ਨੇ ਆਪਣੇ ਗਿਆਨ ਰਾਹੀਂ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ। ਇਹਨਾਂ ਵੈਬੀਨਾਰਾਂ ਵਿੱਚ ਐੱਸ.ਬੀ.ਆਰ.ਐੱਸ ਗੂਰੂਕੁਲ ਸਕੂਲ ਤੋਂ ਇਲਾਵਾ ਮਾਤਾ ਗੁਜਰੀ ਪਬਲਿਕ ਸਕੂਲ, ਜੀ.ਐਨ. ਕਾਨਵੈਂਟ ਸਕੂਲ ਭਲੂਰ, ਡਾਕਟਰ ਕਿਚਲੂ ਪਬਲਿਕ ਸਕੂਲ ਮੋਗਾ, ਡੀ.ਐੱਨ. ਮਾਡਲ ਸਕੂਲ, ਵੈਸਟ ਪੁਆਇੰਟ ਸਕੂਲ ਕੋਟਕਪੂਰਾ, ਗੁਰੂ ਨਾਨਕ ਦੇਵ ਸਕੂਲ ਬਠਿੰਡਾ, ਅਪੈਕਸ ਸਕੂਲ ਨਕੋਦਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੇ ਸ਼ੰਕੇ ਦੂਰ ਕੀਤੇ। ਸਾਰੇ ਹੀ ਵਿਦਿਆਰਥੀਆਂ ਨੇ ਗੁਰੂਕੁਲ ਸਕੂਲ ਦੀ ਇਸ ਅਨੋਖੀ ਪਹਿਲ ਲਈ ਧੰਨਵਾਦ ਕੀਤਾ, ਜੋ ਕਿ ਇਹਨਾਂ ਵਿਦਿਆਰਥੀਆਂ ਲਈ ਆਖਰੀ ਸਮੇ ਵਿੱਚ ਵਧੀਆ ਤਿਆਰੀ ਕਰਨ ਵਿੱਚ ਬਹੁਤ ਹੀ ਲਾਹੇਵੰਦ ਰਹੀ। ਵੈਬੀਨਾਰ ਦੇ ਅੰਤ ਵਿੱਚ ਪਿ੍ਰੰਸੀਪਲ ਧਵਨ ਕੁਮਾਰ ਨੇ ਸਾਰੇ ਵਿਦਿਆਰਥੀਆਂ ਨੂੰ ਪੇਪਰ ਦੀ ਤਿਆਰੀ ਵਧੀਆ ਅਤੇ ਸੁਚਾਰੂ ਢੰਗ ਨਾਲ ਕਰਨ ਲਈ ਪ੍ਰੇਰਿਤ ਕਰਦਿਆਂ ਵਧੀਆ ਅੰਕ ਹਾਸਲ ਕਰਨ ਲਈ ਆਸ਼ੀਰਵਾਦ ਦਿੱਤਾ।
Leave a Comment
Your email address will not be published. Required fields are marked with *