ਕੋਟਕਪੂਰਾ, 10 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਬੰਦਾ ਬਹਾਦਰ ਕਾਲਜ ਆਫ ਐਜੂਕੇਸ਼ਨ ਦੇ ਬੀ.ਐਡ. ਸਮੈਸਟਰ ਦੂਜੇ ਦਾ ਨਤੀਜਾ 100 ਫੀਸਦੀ ਰਿਹਾ। ਜਿਕਰਯੋਗ ਹੈ ਕਿ ਕਾਲਜ ਦੇ ਹੋਣਹਾਰ ਵਿਦਿਆਰਥਣਾ ਸੋਨੀਆ ਢੀਂਗਰਾ ਅਤੇ ਪ੍ਰੀਤੀ ਗਰਗ ਨੇ (410/500) 82 ਪ੍ਰਤੀਸ਼ਤ ਨਾਲ ਕਾਲਜ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ। ਰਮਨਦੀਪ ਕੌਰ ਨੇ (405/500) 81 ਪ੍ਰਤੀਸ਼ਤ ਨਾਲ ਦੂਜਾ ਅਤੇ ਸਿਮਰਨ ਨੇ (397/500) 79 ਪ੍ਰਤੀਸ਼ਤ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ, 75 ਪ੍ਰਤੀਸ਼ਤ ਤੋ ਉੱਪਰ ਅੰਕ ਪ੍ਰਾਪਤ ਕਰਕੇ ਵਿਦਿਆਰਥੀਆਂ ਨੇ ਕਾਲਜ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਕਾਲਜ ਚੇਅਰਮੈਨ ਪੁਨੀਤਇੰਦਰ ਬਾਵਾ ਨੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਕਾਲਜ ਸਟਾਫ ਅਤੇ ਅਵਲ ਰਹੇ ਵਿਦਿਆਰਥੀਆਂ ਨੂੰ ਮੁਬਾਰਕ ਦਿੱਤੀ ਅਤੇ ਕਾਲਜ ਨੂੰ ਸਿੱਖਿਆ ਦੀਆਂ ਨਵੀਆਂ ਬੁਲੰਦੀਆਂ ’ਤੇ ਲਿਜਾਣ ’ਚ ਵਿਦਿਆਰਥੀਆਂ ਦੇ ਸਹਿਯੋਗ ਨੂੰ ਸਰਾਹਿਆ। ਇਸ ਉਪਰੰਤ ਕਾਲਜ ਡਾਇਰੈਕਟਰ ਮੈਡਮ ਸ਼ਾਲਿਨੀ ਬਾਵਾ ਨੇ ਸਿੱਖਿਆ ਦੇ ਖੇਤਰ ’ਚ ਵਿਦਿਆਰਥੀਆਂ ਦੀ ਚੰਗੀ ਕਾਰਗੁਜਾਰੀ ਦੀ ਪ੍ਰਸੰਸਾ ਕਰਦਿਆਂ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ।
Leave a Comment
Your email address will not be published. Required fields are marked with *