ਫਰੀਦਕੋਟ, 9 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਬਾਬਾ ਬੰਦਾ ਬਹਾਦਰ ਕਾਲਜ ਆਫ ਐਜੂਕੇਸ਼ਨ ਵਿਖੇ ਵਿਸ਼ਵ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਬੀ.ਐੱਡ. ਅਤੇ ਈ.ਟੀ.ਟੀ. ਦੇ ਵਿਦਿਆਰਥੀਆਂ ਵੱਲੋਂ ਮਹਿਲਾਵਾਂ ਦੁਆਰਾ ਦੇਸ਼ ਦੀ ਤਰੱਕੀ ਵਿਚ ਪਾਏ ਯੋਗਦਾਨ ਬਾਰੇ ਜਕਿਰ ਕੀਤਾ ਗਿਆ। ਮਹਿਲਾਵਾਂ ਨਾਲ ਸਬੰਧਤ ਕਵਿਤਾਵਾਂ, ਗੀਤ, ਸ਼ਾਇਰੀ, ਭਾਸ਼ਣ ਆਦਿ ਵੀ ਪੇਸ਼ ਕੀਤੇ ਗਏ। ਜਿਹਨਾਂ ਦਾ ਵਿਸ਼ਾ ਅਜੋਕੇ ਸਮੇ ’ਚ ਔਰਤ ਦੀ ਸਥਿਤੀ ਅਤੇ ਵੱਡਮੁੱਲਾ ਯੋਗਦਾਨ ਰਿਹਾ। ਇਸ ਦੌਰਾਨ ਕਾਲਜ ਚੇਅਰਮੈਨ ਪੁਨੀਤ ਇੰਦਰ ਬਾਵਾ ਨੇ ਇਸ ਦਿਨ ਦੇ ਮਹੱਤਵ ਬਾਰੇ ਦੱਸਿਆ ਕਿ 1910 ’ਚ ਕਲਾਗ ਜੈਕਟਿਨ ਨਾਮ ਦੀ ਮਹਿਲਾ ਨੇ ਵਿਸ਼ਵ ਮਹਿਲਾ ਨੇ ਵਿਸ਼ਵ ਦਿਵਸ ਮਨਾਉਣ ਦਾ ਵਿਚਾਰ ਦਿੱਤਾ ਤਾਂ ਜੋ ਮਹਿਲਾਵਾ ਨੂੰ ਆਪਣੇ ਅਧਿਕਾਰਾਂ ਤੋ ਜਾਣੂ ਕਰਵਾਇਆ। ਇਸ ਉਪਰੰਤ ਕਾਲਜ ਡਾਇਰੈਕਟਰ ਮੈਡਮ ਸ਼ਾਲਿਨੀ ਬਾਵਾ ਨੇ ਸੁਨੇਹਾ ਦਿੱਤਾ ਕਿ ਵਿਸ਼ਵ ਔਰਤਾਂ ਬਿਨਾਂ ਅਧੂਰਾ ਹੈ ਸੋ ਸਾਨੂੰ ਸਭ ਨੂੰ ਔਰਤਾਂ ਨੂੰ ਅਗਾਂਹ ਆਉਣ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਅਤੇ ਸਮਾਜ ’ਚ ਫੈਲੀਆ ਕੁਰੀਤੀਆ ਦਾਜ, ਭਰੂਣ ਹੱਤਿਆ, ਘਰੇਲੂ ਹਿੰਸਾ ਆਦਿ ਵਰਗੀਆਂ ਉਣਤਾਈਆਂ ਨੂੰ ਖਤਮ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਨੂੰ ਪ੍ਰਗਤੀ ਦੇ ਰਾਹ ਤੇ ਤੋਰਿਆ ਜਾ ਸਕੇ।