ਪੱਗਾਂ ਹੀ ਬਦਲੀਆਂ ਨੇ,ਭਗਤ ਸਿਆਂ ,
ਸੋਚ ਅਸੀਂ ਨਾ ਬਦਲੀ,
ਕੁਝ ਲੋਕ ਵੀ ਚਾਹੁੰਦੇ ਨਾ,ਦੂਜੀ ਰਾਜ ਨੀਤੀ
ਪਈ ਗੰਧਲੀ,
ਝੂਠੇ ਵਾਅਦੇ ਦਾਅਵੇ ਵੀ,ਲੋਕੀਂ ਹਿੱਕ ਠੋਕ
ਛਾਤੀਆਂ ਕਰਦੇ,
ਚਾਹੁੰਦੇ ਤਾਂ ਸਾਰੇ ਹੀ ਨੇ ,ਭਗਤ ਸਿੰਘ ਘਰੇਂ
ਜੰਮਣ ਤੋਂ ਡਰਦੇ,
ਤੇਰੀ ਕੁਰਬਾਨੀ ਤੇ ਹਰ ਕੋਈ ਆਣ
ਰੋਟੀਆਂ ਸੇਕੇ,
ਜਦੋਂ ਜਾਨ ਤੇ ਆ ਬਣਦੀ ਮੈਂ ਕੱਢਦੇ ਕਈ
ਲੇਲੜੀਆਂ ਦੇਖੇ
ਬਣ ਭਿੱਜੀ ਬਿੱਲੀ ਉਹ
ਬੱਕਰੀ ਵਾਂਗ ਮਿਆਂ ਮਿਆਂ ਕਰਦੇ
ਚਾਹੁੰਦੇ ਤਾਂ ਸਾਰੇ ਹੀ ਨੇ ਭਗਤ ਸਿਆਂ
ਘਰੇ ਜੰਮਣ ਤੋਂ ਡਰਦੇ,
ਪਿੱਠੂ ਅੰਗਰੇਜ਼ਾਂ ਦੇ,ਜਿਨ੍ਹਾਂ ਨੇ ਜੂਠ ਝੂਠ
ਦੀ ਖਾਧੀ,
ਤੇਰੀ ਕੁਰਬਾਨੀ ਨੂੰ ਰੋਲ਼ ਕੇ ਕਹਿਣ
ਤੈਨੂੰ ਅੱਤਵਾਦੀ ,
ਸਿਵਿਆਂ ਵਿੱਚ ਜਾਣ ਵਾਲੇ,ਕੁਰਸੀ ਲਈ
ਫੇਰ ਵੀ ਲੜ ਦੇ,
ਚਾਹੁੰਦੇ ਤਾਂ ਸਾਰੇ ਹੀ ਨੇ ਭਗਤ ਸਿਆਂ
ਘਰੇ ਜੰਮਣ ਤੋਂ ਡਰਦੇ,
ਜੋ ਸੁਪਨੇ ਵੇਖ ਗਿਆ ਤੂੰ ਚਿੰਬੜੀਆਂ ਖੂਨ
ਪੀਣੀਆਂ ਜੋਕਾਂ,
ਹੁਣ ਦੇਵੇ ਅਜ਼ਾਦੀ ਦਾ,ਨਾ ਆ ਕੋਈ ਹੋਰ
ਭਗਤ ਸਿਆਂ ਹੋਕਾ
ਰੁਲ਼ ਰਹੇ ਪ੍ਰਿੰਸ ਤਾਂ ਹੀ ,ਗੱਭਰੂ ਨਾਲ਼
ਨਸ਼ੇ ਦੇ ਮਰਦੇ
ਚਾਹੁੰਦੇ ਤਾਂ ਸਾਰੇ ਹੀ ਨੇ
ਭਗਤ ਸਿਆਂ
ਘਰੇ ਜੰਮਣ ਤੋਂ ਡਰਦੇ

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ 9872299613