ਭਰੋਮਜਾਰਾ 2 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਮਹਾਨ ਸੰਤ ਸਮਾਗਮ “ਇਹੁ ਜਨਮ ਤੁਮਾਰੇ ਲੇਖੇ” ਮਿਤੀ 3 ਨਵੰਬਰ, 2023 ਦਿਨ ਸ਼ੁੱਕਰਵਾਰ ਨੂੰ ਪਿੰਡ ਭਰੋਮਜਾਰਾ ਰਾਣੂੰਆ ਵਿਖੇ ਸਾਈਂ ਪੱਪਲ ਸ਼ਾਹ ਭਰੋਮਜਾਰਾ ਸਮੂਹ ਸੰਗਤਾਂ ਤੇ ਟਰੱਸਟਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਲੇਖਕ ਮਹਿੰਦਰ ਸੂਦ ਵਿਰਕ ਨੇ ਦੱਸਿਆ ਕਿ ਇਹ ਸਮਾਗਮ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਬਾਣੀ ਦੀ ਛਤਰ ਛਾਇਆ ਹੇਠ ਤੇ 108 ਸੰਤ ਨਿਰੰਜਣ ਦਾਸ ਜੀ ਦੀ ਸਰਪ੍ਰਸਤੀ ਹੇਠ ਕਰਵਾਇਆ ਜਾਵੇਗਾ| ਸਭ ਤੋਂ ਪਹਿਲਾਂ ਅੰਮ੍ਰਿਤਬਾਣੀ ਦੇ ਜਾਪ ਕਰਵਾਏ ਜਾਣਗੇ ਤੇ ਕੀਰਤਨ ਦੀਵਾਨ ਉਪਰੰਤ ਸੰਤ ਪ੍ਰਵਚਨ ਹੋਣਗੇ।ਜਿਸ ਵਿਚ ਸੰਤ ਨਿਰੰਜਣ ਦਾਸ ਡੇਰਾ ਸੱਚਖੰਡ ਬੱਲਾਂ, ਸੰਤ ਕੁਲਵੰਤ ਰਾਮ ਭਰੋਮਜਾਰਾ,ਸੰਤ ਕ੍ਰਿਸ਼ਨ ਨਾਥ ਡੇਰਾ ਚਹੇੜੂ, ਸੁਆਮੀ ਗੁਰਦੀਪ ਗਿਰੀ ਪਠਾਨਕੋਟ, ਸੰਤ ਪ੍ਰੀਤਮਦਾਸ ਸੰਗਤਪੁਰ, ਸੰਤ ਲੇਖ ਰਾਜ ਨੂਰਪੁਰ ਵਾਲੇ, ਸੰਤ ਹਰਵਿੰਦਰ ਦਾਸ ਈਸਪੁਰ’ ਤੇ ਸੰਤ ਸੁਖਵਿੰਦਰ ਦਾਸ ਢੱਡੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਕਿਹਾ ਕਿ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ। ਮੰਚ ਸੰਚਾਲਨ ਦੀ ਸੇਵਾ ਮਾਸਟਰ ਸੱਤਪਾਲ ਸਾਹਲੋਂ ਤੇ ਮਾਸਟਰ ਸੋਮਰਾਜ ਨਿਭਾਉਣਗੇ। ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
Leave a Comment
Your email address will not be published. Required fields are marked with *