15 ਤਰੀਕ ਸ਼ਾਮ ਨੂੰ ਕੋਈ ਕਿਸਮਤ ਵਾਲਾ ਹੀ ਖੇਡੇਗਾ ਗੁਲਾਲ
ਫ਼ਰੀਦਕੋਟ 14 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਵਿਧਾਨ ਸਭਾ ਹਲਕਾ ਫਰੀਦਕੋਟ ਦੇ ਪਿੰਡ ਕਿਲ੍ਹਾ ਨੌਂ ਤੋਂ ਤਿੰਨ ਉਮੀਦਵਾਰ ਸਰਪੰਚ ਪਦ ਦੇ ਲਈ ਚੋਣ ਮੈਦਾਨ ਵਿੱਚ ਉੱਤਰੇ ਹਨ। ਤਿੰਨੋਂ ਆਪੋਂ ਆਪਣੀ ਚੋਣ ਮੁਹਿੰਮ ਨੂੰ ਆਪੋਂ ਆਪਣੇ ਤਰੀਕ਼ੇ ਨਾਲ ਵਧੀਆ ਢੰਗ ਨਾਲ ਚਲਾ ਰਹੇ ਹਨ। ਪਰ, ਇਸ ਮੁਕਾਬਲੇ ਵਿੱਚ ਕੰਵਲਜੀਤ ਸਿੰਘ ਕੌਰੀ ਵਾਂਦਰ ਅਤੇ ਸਰਬਜੀਤ ਸਿੰਘ ਸਾਬਕਾ ਪੰਚ ਦਾ ਮੁਕਾਬਲਾ ਹੋਵੇਗਾ। ਇੱਥੇ ਇਹ ਵੀ ਦੱਸਣਯੋਗ ਹੋਵੇਗਾ ਕਿ ਪਿੰਡ ਕਿਲ੍ਹਾ ਨੌਂ ਸਰਪੰਚੀ ਦੇ ਉਮੀਦਵਾਰ ਲਈ ਸੀਟ ਜਨਰਲ ਹੈ ।
ਕੰਵਲਜੀਤ ਸਿੰਘ ਕੌਰੀ ਜਨਰਲ ਸੀਟ ਤੇ ਸਰਪੰਚੀ ਦੀ ਚੋਣ ਲੜ ਰਿਹਾ ਹੈ । ਇਹ ਪਹਿਲੋਂ ਵੀ ਪਿਛਲੀਆਂ ਚੋਣਾਂ ਦੌਰਾਨ ਆਪਣੀ ਕਿਸਮਤ ਅਜ਼ਮਾ ਚੁੱਕਾ ਹੈ ਪਰ ਸਫ਼ਲ ਨਹੀ ਸੀ ਹੋ ਸਕਿਆ ਇਸ ਵਾਰ ਪਿੰਡ ਦੇ ਤਿੰਨ ਤਿਹਾਈ ਹਿੱਸੇ ਦੀ ਹਮਾਇਤ ਜਿਨ੍ਹਾਂ ਚੋਂ ਪਿੰਡ ਪੱਧਰ ਤੇ ਕਾਂਗਰਸ, ਅਕਾਲ਼ੀ ਦਲ ਅਤੇ ਆਮ ਆਦਮੀ ਪਾਰਟੀ ਦੇ ਹਮਾਇਤੀਆਂ ਦੀ ਵੀ ਹਮਾਇਤ ਨਾਲ ਸਰਪੰਚੀ ਦੀ ਚੋਣ ਲੜ ਰਿਹਾ ਹੈ ।
ਦੂਜੇ ਪਾਸੇ ਸਰਬਜੀਤ ਸਿੰਘ ਐਸ ਸੀ ਨਾਲ ਸੰਬੰਧਿਤ ਹਨ । ਉਹ ਵੀ ਜਨਰਲ ਸੀਟ ਤੇ ਚੋਣ ਮੈਦਾਨ ਵਿੱਚ ਉਤਰੇ ਹਨ ਉਹਨਾਂ ਨੂੰ ਐਸ ਸੀ ਭਾਈਚਾਰੇ ਦੀ ਹਮਾਇਤ ਦੇ ਨਾਲ ਨਾਲ ਜਨਰਲ ਵਰਗ ਦੀ ਵੀ ਹਮਾਇਤ ਹੈ। ਦੋਹਾਂ ਨੇ ਚੋਣ ਮੈਦਾਨ ਪੂਰੀ ਤਰ੍ਹਾਂ ਭੱਖਾਏ ਹੋਏ ਨੇ । ਤੀਜਾ ਉਮੀਦਵਾਰ ਜੱਜ ਸਿੰਘ ਉਹ ਵੀ ਐਸ੍ਰ ਸੀ ਨਾਲ ਸੰਬੰਧਿਤ ਹੈ ਅਤੇ ਜਨਰਲ ਸੀਟ ਤੇ ਚੌਣ ਮੈਦਾਨ ਵਿੱਚ ਨਿੱਤਰੇ ਹਨ ।ਉਹ ਸਰਬਜੀਤ ਸਿੰਘ ਦੀ ਹਮਾਇਤ ਵਿੱਚ ਪ੍ਰਚਾਰ ਕਰ ਰਹੇ ਹਨ। ਇਸ ਕਰਕੇ ਮੁਕਾਬਲੇ ਵਿੱਚ ਕੰਵਲਜੀਤ ਸਿੰਘ ਕੌਰੀ ਵਾਂਦਰ ਅਤੇ ਸਰਬਜੀਤ ਸਿੰਘ ਹੀ ਹਨ ।