ਬਠਿੰਡਾ,12 ਜਨਵਰੀ (ਬਿਊਰੋ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਅੰਦਰ ਬਦਲਾਅ ਅਤੇ ਸੱਥਾਂ ਚੋਂ ਸਰਕਾਰ ਚਲਾਉਣ ਦੇ ਦਾਅਵਿਆਂ ਦੀ ਉਦੋਂ ਹਵਾ ਨਿੱਕਲਦੀ ਦੇਖੀ ਜਦੋਂ ਆਏ ਦਿਨ ਇਸ ਸਰਕਾਰ ਤੇ ਅਫ਼ਸਰਸ਼ਾਹੀ ਭਾਰੂ ਹੁੰਦੀ ਨਜ਼ਰ ਆਉਂਦੀ ਹੈ। ਭਾਵੇਂ ਸੂਬੇ ਦਾ ਗ੍ਰਹਿ ਵਿਭਾਗ ਮੁੱਖ ਮੰਤਰੀ ਨੇ ਆਪਣੇ ਕੋਲ ਰੱਖਿਆ ਹੋਇਆ ਹੈ ਤਾਂ ਕਿ ਲੋਕਾਂ ਨੂੰ ਇੰਨਸਾਫ ਦੇਣ ਦੇ ਦਾਅਵੇ ਕਰਦੀ ਪੁਲਿਸ ਨੂੰ ਕੰਟਰੋਲ ਚ ਰੱਖਿਆ ਜਾਵੇ। ਇਸਦੇ ਲਈ ਹਰ ਸਰਕਾਰ ਵਾਂਗ ਇਹਨਾ ਨੇ ਵੀ ਕੰਧਾਂ ਤੇ ਵੱਡੀਆਂ ਵੱਡੀਆਂ ਗੱਲਾਂ ਭਾਵੇਂ ਜਰੂਰ ਲਿਖ ਰੱਖੀਆਂ ਹਨ।ਪਰ ਅਸਲ ਹਕੀਕਤ ਨਾਲ ਜਦੋਂ ਕਿਸੇ ਦਾ ਵਾਹ ਪੈਂਦਾ ਹੈ ਉਦੋਂ ਪਤਾ ਲਗਦਾ ਹੈ।
ਇਸਦੀ ਤਾਜ਼ਾ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਬਠਿੰਡਾ ਦੀ ਕੋਤਵਾਲੀ ਵਿਖੇ ਨਵੇਂ ਆਏ ਥਾਣਾ ਮੁਖੀ ਦੀ ਅਫ਼ਸਰਸ਼ਾਹੀ ਦੇਖਣ ਨੂੰ ਮਿਲੀ। ਦੱਸ ਦੇਈਏ ਕਿ ਸਾਡੇ ਇਸ ਪੱਤਰਕਾਰ ਵੱਲੋਂ ਇੱਕ ਦਰਖਾਸਤ ਹਸਪਤਾਲ ਚੌਂਕੀ ਬਠਿੰਡਾ ਨੂੰ ਦਿੱਤੇ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ।ਜਿਸ ਵਿੱਚ ਇੱਕ ਕਥਿਤ ਠੱਗ ਵਿਅਕਤੀ ਵੱਲੋਂ ਰਿਪੇਅਰ ਕਰਨ ਲਈ ਬਿਜਲੀ ਦਾ ਸਮਾਨ ਲਿਜਾ ਕੇ ਖੁਰਦ ਬੁਰਦ ਕਰ ਦਿੱਤਾ ਗਿਆ ਸੀ। ਪਰ ਸ਼ਰੀਫ਼ ਲੋਕਾਂ ਨੂੰ ਅਕਸਰ ਦਬਕੇ ਮਾਰਨ ਵਾਲਾ ਪੁਲਿਸ ਮਹਿਕਮਾ ਉਸਨੂੰ ਫੋਨ ਕਰਨ ਤੋਂ ਵੀ ਡਰ ਰਿਹਾ ਹੈ। ਚੌਕੀ ਤੋਂ ਇੰਨਸਾਫ ਨਾ ਮਿਲਦਾ ਵੇਖ ਉਕਤ ਵੱਲੋਂ ਥਾਣਾ ਕੋਤਵਾਲੀ ਵਿਖੇ ਨਵੇਂ ਆਏ ਥਾਣਾ ਮੁਖੀ ਨੂੰ ਕਈ ਵਾਰ ਫੋਨ ਕਰਨ ਤੇ ਵੀ ਉਕਤ ਅਧਿਕਾਰੀ ਲੋਕਾਂ ਦੀ ਸੇਵਾ ਅਤੇ ਪਬਲਿਕ ਨੂੰ ਇੰਨਸਾਫ ਦੇਣ ਲਈ ਮਿਲਿਆ ਸਰਕਾਰੀ ਫੋਨ ਚੁੱਕਣਾ ਵੀ ਜਰੂਰੀ ਨਹੀਂ ਸਮਝਦਾ। ਉਕਤ ਅਫ਼ਸਰ ਦੇ ਨੰਬਰ ਤੇ ਵਾਰ ਵਾਰ ਮੈਸੇਜ ਕਰਨ ਤੇ ਵੀ ਉਕਤ ਥਾਣਾ ਮੁਖੀ ਸਾਹਬ ਸ਼ਾਇਦ ਜਵਾਬ ਦੇਣ ਨੂੰ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਹਨ।
Leave a Comment
Your email address will not be published. Required fields are marked with *