ਹੰਸ ਰਾਜ ਹੰਸ ਨੂੰ ਸ਼੍ਰੀ ਰਾਮ ਦਰਬਾਰ ਦੀ ਤਸਵੀਰ ਦੇ ਕੇ ਕੀਤਾ ਗਿਆ ਸਨਮਾਨਿਤ
ਫਰੀਦਕੋਟ , 14 ਅਪ੍ਰੈਲ (ਵਰਲਡ ਪੰਜਾਬੀ ਟਾਈਮਜ)
ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਵੱਲੋਂ ਭਾਜਪਾ ਦੇ ਜ਼ਿਲਾ ਮੀਤ ਪ੍ਰਧਾਨ ਰਾਜਨ ਨਾਰੰਗ ਕੋਟਕਪੂਰਾ ਦੇ ਘਰ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਹੰਸ ਰਾਜ ਹੰਸ ਨੇ ਸਮੂਹ ਪਾਰਟੀ ਵਰਕਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਤੀਜੀ ਵਾਰ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਗਤੀਵਿਧੀਆਂ ਤੇਜ ਕਰਨ ਦੀ ਹਦਾਇਤ ਕਰਦਿਆਂ ਆਖਿਆ ਕਿ ਉਹ ਦਿੱਲੀ ਤੋਂ ਫਰੀਦਕੋਟ ਪੰਜਾਬ ਵਿੱਚ ਆਪਣੇ ਘਰ ਆ ਗਏ ਹਨ ਅਤੇ ਹੁਣ ਉਨਾਂ ਨੂੰ ਪੰਜਾਬੀਆਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਕੇਂਦਰ ਸਰਕਾਰ ਵਲੋਂ ਦੇਸ਼ ’ਚ ਵਿਕਾਸ ਕਾਰਜਾਂ ਦੀ ਜੋ ਲਹਿਰ ਚਲਾਈ ਜਾ ਰਹੀ ਹੈ, ਉਹ ਤੀਜੇ ਕਾਰਜ ਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲਗਾਤਾਰ ਜਾਰੀ ਰਹੇਗੀ। ਕਿਸਾਨਾਂ ਦੇ ਮੁੱਦੇ ’ਤੇ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਸਾਡਾ ਦੇਸ਼ ਲੋਕਤੰਤਰਿਕ ਦੇਸ਼ ਹੈ ਅਤੇ ਜਿਸ ਵਿੱਚ ਹਰ ਇਕ ਨਾਗਰਿਕ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ। ਇਸ ਸਮੇਂ ਭਾਜਪਾ ਜਿਲਾ ਉਪ ਪ੍ਰਧਾਨ ਰਾਜਨ ਨਾਰੰਗ ਵਲੋਂ ਸ਼੍ਰੀ ਰਾਮ ਦਰਬਾਰ ਦੀ ਤਸਵੀਰ ਨਾਲ ਹੰਸ ਰਾਜ ਹੰਸ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲਾ ਪ੍ਰਧਾਨ ਗੌਰਵ ਕੱਕੜ, ਸੂਬਾ ਕਾਰਜਕਾਰਨੀ ਮੈਂਬਰ ਜੈਪਾਲ ਗਰਗ, ਕਮਲ ਗਰਗ, ਸ਼ਾਮ ਲਾਲ ਮੈਂਗੀ, ਅੰਜੂ ਸ਼ਰਮਾ ਜਿਲਾ ਪ੍ਰਧਾਨ ਮਹਿਲਾ ਮੋਰਚਾ, ਸੁਖਚੈਨ ਸਿੰਘ ਮੈਂਬਰ ਓ.ਬੀ.ਸੀ. ਮੋਰਚਾ, ਭਾਜਪਾ ਆਗੂ ਮੁਕੇਸ਼ ਗਰਗ, ਗਗਨ ਅਹੂਜਾ, ਅਮਿਤ ਮਿੱਤਲ, ਸੁਨੀਲ ਸਿੰਗਲਾ, ਸਾਜਨ ਨਾਰੰਗ, ਸੀਤਲ ਗੋਇਲ ਅਤੇ ਐਡਵੋਕੇਟ ਅਨਿਲ ਗੋਇਲ ਆਦਿ ਵੀ ਹਾਜਰ ਸਨ।