ਕੋਟਕਪੂਰਾ, 23 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਦੇ ਓ.ਬੀ.ਸੀ. ਮੋਰਚੇ ਦੇ ਸੂਬਾਈ ਜਨਰਲ ਸਕੱਤਰ ਅਤੇ ਯੂਥ ਆਗੂ ਰਾਜਵਿੰਦਰ ਸਿੰਘ ਭਲੂਰੀਆ (47) ਪੁੱਤਰ ਪ੍ਰੀਤਮ ਸਿੰਘ ਭਲੂਰੀਆ ਦੀ ਬੀਤੇ ਦਿਨੀਂ ਤੜਕਸਾਰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਦੁਖਤ ਖ਼ਬਰ ਮਿਲੀ ਹੈ। ਉਨ੍ਹਾਂ ਦੀ ਮੌਤ ਦੀ ਖਬਰ ਸੁਣਦਿਆਂ ਹੀ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ। ਰਾਜਵਿੰਦਰ ਸਿੰਘ ਭਲੂਰੀਆ ਰਾਜਵਿੰਦਰ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਅੰਦਰ ਪੁਰੀ ਸਰਗਰਮੀ ਨਾਲ ਕੰਮ ਕਰ ਰਹੇ ਸਨ, ਉੱਥੇ ਉਹ ਆਪਣੀ ਵਿੱਦਿਅਕ ਸੰਸਥਾ ਸੰਤ ਬਾਬਾ ਗੰਡਾ ਸਿੰਘ ਮੈਮੋਰੀਅਲ ਸਕੂਲ ਔਲਖ ਰਾਹੀਂ ਇਲਾਕੇ ਅੰਦਰ ਵਿਦਿਆ ਦਾ ਪਸਾਰ ਕਰ ਰਹੇ ਸਨ। ਉਹ ਆਪਣੇ ਪਿੱਛੇ ਪਤਨੀ, ਇਕ ਪੁੱਤਰ ਅਤੇ ਧੀ ਛੱਡ ਗਏ। ਰਾਜਵਿੰਦਰ ਸਿੰਘ ਭਲੂਰੀਆ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਵਿਦੇਸ ਵਿਚ ਰਹਿੰਦੇ ਬੱਚਿਆਂ ਦੇ ਵਾਪਸ ਪੁੱਜਣ ‘ਤੇ 24 ਜਨਵਰੀ 2024 ਦਿਨ ਬੁੱਧਵਾਰ ਨੂੰ ਪੰਜਗਰਾਈਂ ਕਲਾਂ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੀ ਮੌਤ ‘ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂਆਂ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਰਾਜਵਿੰਦਰ ਸਿੰਘ ਭਲੂਰੀਆ ਦੀ ਅਚਨਚੇਤ ਮੌਤ ਹੋਣ ਨਾਲ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।
Leave a Comment
Your email address will not be published. Required fields are marked with *