ਕੋਟਕਪੂਰਾ, 4 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਸਕੂਲ ਦਾ ਇਤਿਹਾਸ ਦੁਹਰਾਉਂਦੇ ਹੋਏ ‘ਭਾਰਤ ਵਿਕਾਸ ਪ੍ਰੀਸ਼ਦ’ ਵਲੋਂ ‘ਗਾਂਧੀ ਮੈਮੋਰੀਅਲ ਸਕੂਲ’ ਕੋਟਕਪੂਰਾ ਵਿਖੇ ‘ਭਾਰਤ ਕੋ ਜਾਣੋ’ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਦਸਮੇਸ਼ ਪਬਲਿਕ ਸਕੂਲ, ਕੋਟਕਪੂਰਾ ਦੇ ਅੱਠਵੀਂ (ਈ ) ਦੀ ਵਿਦਿਆਰਥਣ ਦੀਪਿਕਾ ਸ਼ਰਮਾ ਅਤੇ ਅੱਠਵੀਂ (ਜੀ) ਦੀ ਵਿਦਿਆਰਥਣ ਸਾਂਝਵੀਰ ਕੌਰ ਬਰਾੜ ਨੇ ਪਹਿਲਾ ਅਤੇ ਨੌਵੀ (ਈ) ਦੇ ਪੁਸ਼ਕਰ ਗੋਇਲ ਅਤੇ ਦਸਵੀਂ (ਏ) ਦੇ ਅਦੇਸ਼ਪ੍ਰਤਾਪ ਸਿੰਘ ਨੇ ਦੂਜਾ ਸਥਾਨ ਹਾਸਿਲ ਕਰਕੇ ਭਰਪੂਰ ਸ਼ਲਾਘਾ ਪ੍ਰਾਪਤ ਕੀਤੀ ਅਤੇ ਸਕੂਲ, ਮਾਪਿਆਂ ਦਾ ਨਾਂਅ ਰੋਸ਼ਨ ਕੀਤਾ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਪਿ੍ਰੰਸੀਪਲ ਗਗਨਦੀਪ ਕੌਰ, ਕੌਆਰਡੀਨੇਟਰਜ, ਸਬੰਧਤ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਦੀ ਮਿਹਨਤ ਉੱਤੇ ਹੌਂਸਲਾ ਅਫਜਾਈ ਕਰਦਿਆਂ ਵਧਾਈ ਸੰਦੇਸ਼ ਭੇਜਿਆ।