ਕੋਟਕਪੂਰਾ, 16 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਮੁਕਰਨ ‘ਤੇ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਮਨੋਜ ਕੁਮਾਰ ਗੋਦਾਰਾ ਦੀ ਅਗਵਾਈ ਹੇਠ ਚੱਕ ਕਾਲਾ ਟਿੱਬਾ ਅਬੋਹਰ ਨੇੜੇ ਲੱਗੇ ਟੋਲ ਪਲਾਜ਼ਾ ‘ਤੇ ਸੜਕ ਰੋਕ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਅਤੇ ਮਜ਼ਦੂਰ ਆਗੂਆਂ ਨੇ ਮੋਦੀ ਦੀ ਭਾਜਪਾ ਸਰਕਾਰ ਖਿਲਾਫ ਜੰਮ ਕੇ ਨਾਹਰੇਬਾਜੀ ਕਰਦਿਆਂ ਪਾਣੀ ਪੀ ਪੀ ਕੇ ਕੋਸਿਆ। ਇਸ ਮੌਕੇ ਸੰਬੋਧਨ ਕਰਦਿਆਂ ਆਜ਼ਾਦ ਕਿਸਾਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਮਨੋਜ ਕੁਮਾਰ ਗੋਦਾਰਾ ਨੇ ਦੱਸਿਆ ਕਿ ਪੰਜਾਬ ਐਗਰੋ ਵੱਡੇ ਵੱਡੇ ਸਰਮਾਏਦਾਰ ਜਮਾਤ ਦਾ ਕਿਨੂੰ ਤਾਂ ਖਰੀਦ ਰਹੀ ਹੈ ਪਰ ਛੋਟੇ ਕਿਸਾਨਾਂ ਦੇ ਕਿਨੂੰ ਦੀ ਫਸਲ ਨਹੀਂ ਖਰੀਦੀ ਜਾਂਦੀ। ਮਨੋਜ ਕੁਮਾਰ ਗੋਦਾਰਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਐਗਰੋ ਰਾਹੀਂ ਛੋਟੇ ਕਿਸਾਨਾਂ ਦੀ ਕਿਨੂੰ ਦੀ ਫ਼ਸਲ ਦੀ ਖਰੀਦ ਕਰਵਾਈ ਜਾਵੇ। ਅਗਰ ਪੰਜਾਬ ਐਗਰੋ ਛੋਟੇ ਕਿਸਾਨਾਂ ਦੇ ਕਿਨੂੰ ਦੀ ਫਸਲ ਦੀ ਖਰੀਦ ਨਹੀਂ ਕਰਦਾ ਤਾਂ ਆਜ਼ਾਦ ਕਿਸਾਨ ਮੋਰਚਾ ਪੰਜਾਬ ਐਗਰੋ ਦੇ ਸਾਹਮਣੇ ਧਰਨਾ ਲਗਾਇਆ ਜਾਵੇਗਾ। ਇਸ ਧਰਨੇ ਵਿੱਚ ਗੁਰਮੀਤ ਸਿੰਘ ਪਰਜਾਪਤੀ ਸਰਕਲ ਪ੍ਰਧਾਨ, ਅਵਤਾਰ ਸਿੰਘ ਸਰਕਲ ਪ੍ਰਧਾਨ, ਐਡਵੋਕੇਟ ਵੀਰੇਂਦਰ ਭਾਟੀ ਕਾਨੂੰਨੀ ਸਲਾਹਕਾਰ ਜਿਲਾ ਫ਼ਾਜ਼ਿਲਕਾ, ਹਰਗੋਬਿੰਦ ਸਿੰਘ ਖਾਲਸਾ ਬਲਾਕ ਪ੍ਰਧਾਨ, ਦਵਿੰਦਰ ਸਿੰਘ ਭਾਂਬੂ ਮੀਤ ਪ੍ਰਧਾਨ, ਹਰੀ ਪ੍ਰਸਾਦ ਘੋੜੇਲਾ ਪ੍ਰਧਾਨ ਕਿੱਕਰ ਖੇੜਾ, ਨੀਟੂ ਪਰਧਾਨ ਮੋਡੀ ਖੇੜਾ, ਕੁਲਦੀਪ ਕੁਮਾਰ ਕੰਧਵਾਲਾ ਮੱਦਦ ਐਨ.ਜੀ.ਓ. ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ 23 ਫਸਲਾਂ ‘ਤੇ ਐਮ.ਐਸ.ਪੀ. ਤੁਰਤ ਲਾਗੂ ਕਰੇ, ਨਰੇਗਾ ਮਜ਼ਦੂਰਾਂ ਦੀ ਉਜਰਤ 700 ਰੁਪਏ ਕਰਨ ਅਤੇ ਕਿਸਾਨਾਂ ਨਾਲ ਕੀਤੇ ਵਾਅਦੇ ਤੁਰੰਤ ਲਾਗੂ ਕੀਤੇ ਜਾਣ। ਇਸ ਧਰਨੇ ਵਿੱਚ ਕੁਲਦੀਪ ਸਿੰਘ ਪ੍ਰਧਾਨ ਭਾਗਸਰ, ਸੁਖਪ੍ਰੀਤ ਸਿੰਘ ਪਰਧਾਨ ਖੁੱਬਣ, ਸੁਰਜੀਤ ਸਿੰਘ ਸਾਬਕਾ ਫੌਜੀ ਪ੍ਰਧਾਨ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਜਿਲਾ ਫ਼ਾਜ਼ਿਲਕਾ, ਪਵਨ ਬਿਸ਼ਨੋਈ ਪ੍ਰਧਾਨ ਸੁਖਚੈਨ, ਵਿਸ਼ਨੂੰ ਬਿਸ਼ਨੋਈ, ਪਟੇਲ ਥਾਪਨ, ਅਜਾਦ ਬੀਰ ਸਿੰਘ, ਦੂਲਾ ਸਿੰਘ ਪ੍ਰਧਾਨ ਬੀ.ਸੀ. ਵਿੰਗ, ਬਲਬੀਰ ਸਿੰਘ ਪਵਾਰ, ਗੁਰਮੇਜ਼ ਸਿੰਘ, ਭੋਲੂ ਰਾਮ, ਪਾਲਾ ਰਾਮ, ਅਮਿਤ ਮੋਜਾਣੀ ਅਤੇ ਸੈਂਕੜੇ ਸਾਥੀ ਵੀ ਹਾਜਰ ਸਨ।