ਫਰੀਦਕੋਟ 13 ਦਸੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਭਾਰਤ ਵਿਕਾਸ ਪ੍ਰੀਸ਼ਦ ਫਰੀਦਕੋਟ ਦੀ ਮਾਸਿਕ ਇਕੱਤਰਤਾ ਪ੍ਰਧਾਨ ਸੁਰੇਸ਼ ਕੁਮਾਰ ਗੋਇਲ ਦੀ ਪ੍ਰਧਾਨਗੀ ਹੇਠ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਹੋਈ । ਸਭ ਨੂੰ ਜੀ ਆਇਆ ਕਹਿੰਦਿਆਂ ਹੋਇਆਂ, ਪਿਛਲੇ ਦਿਨੀ ਭਾਰਤ ਵਿਕਾਸ ਪ੍ਰੀਸ਼ਦ ਸਾਊਥ ਵੱਲੋ, ਫਰੀਦਕੋਟ ਵਿਖੇ ਕਰਵਾਏ “ਭਾਰਤ ਕੋ ਜਾਣੋ ਮੁਕਾਬਲਿਆ” ਦੀ ਸਫਲਤਾ ਲਈ ਦਿੱਤੇ ਸਹਿਯੋਗ ਲਈ ਮੈਂਬਰਾਂ ਦਾ ਧੰਨਵਾਦ ਵੀ ਕੀਤਾ।
ਜਿਲਾ ਕੋਆਰਡੀਨੇਟਰ ਐਡਵੋਕੇਟ ਰਾਜ ਕੁਮਾਰ ਗੁਪਤਾ ਨੇ ਪ੍ਰੀਸ਼ਦ ਵੱਲੋਂ 24 ਦਸੰਬਰ ਨੂੰ ਮੋਗਾ ਵਿਖੇ” ਰੀਜਨਲ ਕਾਨਫਰੰਸ” ਦੀ ਵੇਰਵੇ ਸਹਿਤ ਜਾਣਕਾਰੀ ਦਿੱਤੀ ਤੇ ਮੈਂਬਰਾਂ ਨੂੰ ਪਰਿਵਾਰ ਸਮੇਤ ਕਾਨਫਰੰਸ ਵਿੱਚ ਭਾਗ ਲੈਣ ਲਈ ਬੇਨਤੀ ਕੀਤੀ, ਅਤੇ ਦੱਸਿਆ ਕਿ ਅਜਿਹੀਆਂ ਕਾਨਫ਼ਰੰਸਾਂ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
ਇਸ ਮੌਕੇ ਤੇ ਮੈਂਬਰਾਂ ਵੱਲੋਂ ਪ੍ਰੀਸ਼ਦ ਸਕੱਤਰ ਧੀਰਜਪਾਲ ਸਿੰਘ ਅਤੇ ਐਡਵਾਈਜ਼ਰ ਰਮੇਸ਼ ਕੁਮਾਰ ਗੇਰਾ ਜੀ ਨੂੰ ਉਹਨਾਂ ਦੀ ਸ਼ਾਦੀ ਵਰੇਗੰਢ ਦੀਆਂ ਵਧਾਈਆਂ ਵੀ ਦਿੱਤੀਆਂ।
ਮੀਟਿੰਗ ਨੂੰ ਸਫਲ ਕਰਨ ਲਈ ਰਾਕੇਸ਼ ਮਿੱਤਲ ਆਲ ਪ੍ਰੋਜੈਕਟ ਚੇਅਰਮੈਨ, ਸੰਦੀਪ ਮੌਂਗਾ ਕੈਸ਼ੀਅਰ, ਦਰਸ਼ਨ ਲਾਲ ਚੁੱਘ ਸੰਗਠਨ ਸਕੱਤਰ, ਅਸ਼ੋਕ ਅਰੋੜਾ ,ਯੋਗੇਸ਼ ਗਰਗ, ਦਵਿੰਦਰ ਪਾਲ ਸਿੰਘ ਪੰਜਾਬ ਮੋਟਰਜ ,ਹਿੰਮਤ ਬਾਂਸਲ, ਪ੍ਰੋਫੈਸਰ ਐਨ .ਕੇ .ਗੁਪਤਾ, ਅਡਵਾਈਜ਼ਰ ਸੁਖਦੇਵ ਸਿੰਘ ਸ਼ਰਮਾ, ਗਰੀਸ਼ ਸੁਖੀਜਾ, ਰਮਨ ਗੋਇਲ, ਅਮਿਤ ਸੋਨੀ, ਦਿਨੇਸ਼ ਮੁਖੀਜਾ, ਪਰਦੀਪ ਗੋਇਲ, ਉਮੇਸ਼ ਬਾਂਸਲ ਅਤੇ ਐਡਵੋਕੇਟ ਦਰਸ਼ਨ ਕੁਮਾਰ ਅਰੋੜਾ ਤੋਂ ਇਲਾਵਾ ਹੋਰ ਵੀ ਮੈਂਬਰਾਂ ਨੇ ਹਿੱਸਾ ਪਾਇਆ।
Leave a Comment
Your email address will not be published. Required fields are marked with *