ਚੰਡੀਗੜ 20 ਨਵੰਬਰ (ਨਵਜੋਤ ਢੀਂਡਸਾ/ ਵਰਲਡ ਪੰਜਾਬੀ ਟਾਈਮਜ਼)
ਭਾਰਤ ਸਰਕਾਰ ਵੱਲੋਂ ਹਥਿਆਰਬੰਦ ਫੋਰਸਾਂ ਵਿੱਚ ਦਸਵੀਂ ਪਾਸ ਨੌਜਵਾਨਾਂ ( ਪੁਰਸ/ ਮਹਿਲਾਂ ) ਲਈ ਜਰਨਲ ਡਿਉਟੀ GD ਸਿਪਾਹੀਆਂ ਦੀ ਬੰਪਰ ਭਰਤੀ । ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਹਥਿਆਰਬੰਦ ਫੋਰਸਾਂ BSF CRPF, CISF,ITBP , SSB ਵਿੱਚ 75 ਹਜ਼ਾਰ ਦੇ ਲਗਭਗ GD ਸਿਪਾਹੀਆਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਹੈ । ਦਸਵੀਂ ਪਾਸ ਨੌਜਵਾਨ ਜਿੰਨ੍ਹਾਂ ਦੀ ਉਮਰ 18 ਤੋਂ 23 ਸਾਲ ਹੈ । ਕੱਦ ਘੱਟੋ -ਘੱਟ ਪੰਜ ਫੁੱਟ ਸੱਤ ਇੰਚ ਹੈ । ਹੋਣਹਾਰ ਨੌਜਵਾਨਾਂ ਹਥਿਆਰਬੰਦ ਫੋਰਸਾਂ ਵਿੱਚ ਬਤੌਰ GD ਸਿਪਾਹੀ ਭਰਤੀ ਹੋ ਕੇ ਆਪਣੇ ਸੁਨਹਿਰੀ ਸੁਪਨਿਆਂ ਦੀ ਉਡਾਨ ਭਰ ਸਕਦੇ ਹਨ । ਯਾਦ ਰਹੇ ਉਪਰੋਕਤ ਭਰਤੀ ਲਿਖਤੀ ਟੈਸਟ ਤੇ ਫਿਜੀਕਲ ਟੈਸਟ ਦੇ ਅਧਾਰਿਤ ਦੇ ਹੋਵੇਗਾ । ਭਰਤੀ ਲਈ ਸਭ ਤੋਂ ਪਹਿਲਾਂ ਲਿਖਤੀ ਪ੍ਰੀਖਿਆ ਦੇਸ਼ ਪੱਧਰ ਤੇ ਵੱਖ ਵੱਖ ਚੋਣਵੇਂ ਕੇਂਦਰਾਂ ਤੇ ਸਟਾਫ਼ ਸਿਲੈਕਸ਼ਨ ਕਮਿਸ਼ਨ ਵੱਲੋਂ ਲਈ ਜਾਵੇਗੀ ।ਉਮੀਦਵਾਰ ਅੰਗਰੇਜ਼ੀ ,ਹਿੰਦੀ ਤੋਂ ਇਲਾਵਾ ਖੇਤਰੀ ਭਾਸ਼ਾ ਵਿੱਚ ਵੀ ਇਹ ਪ੍ਰੀਖਿਆ ਦੇ ਸਕਦੇ ਹਨ । ਪੰਜਾਬ ਦੇ ਨੌਜਵਾਨਾਂ ਦੀ ਲਈ ਖੁਸ਼ੀ ਦੀ ਗੱਲ ਹੈ ਕਿ ਉਹ ਪਹਿਲੀ ਵਾਰ ਭਾਰਤ ਸਰਕਾਰ ਦੀ ਕਿਸੇ ਭਰਤੀ ਲਈ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਪ੍ਰੀਖਿਆ ਦੇ ਸਕਣਗੇ । ਭਾਰਤ ਸਰਕਾਰ ਦੇ ਅਜਿਹੇ ਫੈਸਲੇ ਨਾਲ ਪੰਜਾਬ ਮੱਧ ਵਰਗ ਤੇ ਖਾਸ ਕਰਕੇ ਪੇਂਡੂ ਨੌਜਵਾਨਾਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ । ਉਪਰੋਕਤ ਭਰਤੀ ਦਾ ਅਮਲ ਸਟਾਫ਼ ਸ਼ਿਲੈਕਸ਼ਨ ਕਮਿਸ਼ਨ ਵੱਲੋਂ ਲਿਆ ਜਾਵੇਗਾ । ਲਿਖਤੀ ਪ੍ਰੀਖਿਆ ਵਿੱਚੋਂ ਸਫਲ ਹੋਣ ਵਾਲੇ ਉਮੀਦਵਾਰ ਹੀ ਫਿਜੀਕਲ ਟੈਸਟ ਵਿੱਚ ਬੈਠ ਸਕਦੇ ਹਨ । ਨੌਜਵਾਨਾਂ ਲਈ ਭਰਤੀ ਹੋਣ ਦਾ ਸੁਨਹਿਰੀ ਮੌਕਾ ਹੈ । ਹੁਣ ਤੋਂ ਹੀ ਭਰਤੀ ਲਈ ਪ੍ਰੀਖਿਆ ਦੀ ਤਿਆਰੀ ਆਰੰਭ ਕਰ ਦਿਓ । ਹੁਣ ਤਾਂ ਪ੍ਰੀਖਿਆ ਹਿੰਦੀ /ਅੰਗਰੇਜ਼ੀ ਵਿੱਚ ਨਹੀ ਮਾਂ ਬੋਲੀ ਪੰਜਾਬੀ ਵਿੱਚ ਦੇਣੀ ਹੈ । ਭਰਤੀ ਹੋਣ ਦੇ ਆਪਣੇ ਸੁਨਹਿਰੀ ਸੁਪਨਿਆਂ ਨੂੰ ਸਾਕਾਰ ਕਰੋ ।
Leave a Comment
Your email address will not be published. Required fields are marked with *