ਭਾਰਤ ਸਰਕਾਰ ਦੀ ਜੋਆਇੰਟ ਸੈਕਟਰੀ ਨੇ ਸਮੂਹ ਵਿਭਾਗਾਂ ਨਾਲ ਕੀਤੀ ਮੀਟਿੰਗ
ਫਰੀਦਕੋਟ,17 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਸਰਕਾਰ ਨੇ ਕਮਜੋਰ ਵਰਗ ਨੂੰ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਉਣ ਲਈ ਜਲਦ ਹੀ ਇਕ ਸੰਕਲਪ ਯਾਤਰਾ ਕੱਢੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਭਾਰਤ ਸਰਕਾਰ ਦੀ ਜੋਆਇੰਟ ਸਿੱਖਿਆ ਮੰਤਰਾਲੇ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸੰਯੁਕਤ ਸਕੱਤਰ ਡਾ: ਅਮਰਪ੍ਰੀਤ ਦੁੱਗਲ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ 3 ਮੋਬਾਇਲ ਵੈਨਾ ਜਿਲ੍ਹੇ ਦੇ ਸਾਰੇ 171 ਪਿੰਡਾਂ ਵਿੱਚ 243 ਪੰਚਾਇਤਾਂ ਵੀ ਸ਼ਾਮਲ ਹਨ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਐਸ.ਐਸ.ਪੀ ਹਰਜੀਤ ਸਿੰਘ ਦੀ ਹਾਜਰੀ ਵਿਚ ਡਾ: ਦੁੱਗਲ ਨੇ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੀ ਵਰਤੋਂ ਕਰਦਿਆਂ ਦੱਸਿਆ ਕਿ ਯਾਤਰਾ ਦਾ ਮੁੱਖ ਮੰਤਵ ਜ਼ਮੀਨੀ ਪੱਧਰ ‘ਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਾ ਪ੍ਰਸਾਰ ਅਤੇ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਮੋਬਾਇਲ ਵੈਨਾਂ ਫਰੀਦਕੋਟ ਜਿਲ੍ਹੇ ਦੇ ਸਾਰੇ 171 ਪਿੰਡਾਂ ਵਿੱਚ 243 ਪੰਚਾਇਤਾਂ ਵਿਖੇ ਪਹੁੰਚ ਕੇ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣੂੰ ਕਰਵਾਉਣਗੀਆਂ। ਉਨ੍ਹਾਂ ਕਿਹਾ ਕਿ ਨੋਡਲ ਵਿਭਾਗ (ਪੇਂਡੂ ਵਿਕਾਸ) ਤੋਂ ਇਲਾਵਾ ਸਾਰੇ ਅਧਿਕਾਰੀ ਨਾ ਸਿਰਫ ਸਰਕਾਰੀ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਗੇ ਆਉਣਗੇ, ਬਲਕਿ ਲੋੜਵੰਦਾਂ ਨੂੰ ਲਾਭ ਪ੍ਰਾਪਤ ਕਰਨ ਵਿੱਚ ਵੀ ਮਦਦ ਕਰਨਗੇ। “ਕੇਂਦਰ ਸਰਕਾਰ ਦੀਆਂ 17 ਮਹੱਤਵਪੂਰਨ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਇਲਾਵਾ, ਯਾਤਰਾ ਦੌਰਾਨ ਸੰਭਾਵੀ ਲਾਭਪਾਤਰੀਆਂ ਨੂੰ ਸ਼ਾਮਲ ਕਰਨ ਦੀ ਯੋਜਨਾ ਹੈ। ਡਾ. ਦੁੱਗਲ ਨੇ ਕਿਹਾ ਕਿ 17 ਪ੍ਰਮੁੱਖ ਯੋਜਨਾਵਾਂ ਵਿੱਚ ਆਯੁਸ਼ਮਾਨ ਭਾਰਤ (PMJAY), ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ, ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ, ਜਨ-ਧਨ ਯੋਜਨਾ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਦੇਸ਼ ਭਰ ਦੇ 110 ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਗਈ ਹੈ। ਭਾਰਤ ਦੇ ਹੋਰ ਜਿਲ੍ਹਿਆਂ ਵਿਚ ਇਹ ਯਾਤਰਾ 15 ਨਵੰਬਰ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਬਾਕੀ ਦੇ ਜਿਲਿਆਂ ਵਿਚ ਨਵੰਬਰ 2023 ਦੇ ਤੀਜੇ ਹਫਤੇ ਵਿਚ ਸ਼ੁਰੂ ਕੀਤੀ ਜਾਵੇਗੀ। ਸੰਯੁਕਤ ਸਕੱਤਰ ਨੇ ਕਿਹਾ ਕਿ ਪੇਂਡੂ ਖੇਤਰਾਂ ਨੂੰ ਕਵਰ ਕਰਨ ਤੋਂ ਇਲਾਵਾ, ਇਸ ਮੁਹਿੰਮ ਦਾ ਧਿਆਨ ਝੁੱਗੀ-ਝੌਂਪੜੀ ਅਤੇ ਸੰਘਣੀ ਸ਼ਹਿਰੀ ਬਸਤੀਆਂ ‘ਤੇ ਵੀ ਕੇਂਦਰਿਤ ਹੋਵੇਗਾ। ਵੈਨਾਂ ਵਿੱਚ ਐਲ.ਈ.ਡੀ ਸਕਰੀਨਾਂ, ਸਟੈਂਡੀਜ਼, ਪੈਨਲ, ਕਿਤਾਬਚੇ, ਬਰੋਸ਼ਰ ਅਤੇ ਚੁਣੇ ਹੋਏ ਵੀਡੀਓ ਅਤੇ ਫਿਲਮਾਂ ਸ਼ਾਮਲ ਹੋਣਗੀਆਂ ਜੋ ਆਡੀਓ-ਵਿਜ਼ੂਅਲ ਸਮੱਗਰੀ ਅਤੇ ਲਾਭਪਾਤਰੀਆਂ ਦੀਆਂ ਵਿਡੀਓਜ਼ ਵੀ ਸ਼ਾਮਲ ਹੋਣਗੀਆਂ। ਸੱਭਿਆਚਾਰਕ ਪ੍ਰਦਰਸ਼ਨ ਅਤੇ ਗਤੀਵਿਧੀਆਂ ਵੀ ਇਸ ਮੁਹਿੰਮ ਦਾ ਹਿੱਸਾ ਹੋਣਗੀਆਂ। ਮੀਟਿੰਗ ਵਿੱਚ ਏਡੀਸੀ (ਡੀ) ਨਿਰਭਿੰਦਰ ਸਿੰਘ, ਐਸ.ਡੀ.ਐਮ. ਫਰੀਦਕੋਟ ਮੇਜਰ ਵਰੁਣ ਕੁਮਾਰ, ਐਸ.ਡੀ.ਐਮ. ਜੈਤੋ ਪਰਲੀਨ ਕੌਰ, ਐਸ.ਡੀ.ਐਮ. ਕੋਟਕਪੂਰਾ ਵੀਰਪਾਲ ਕੌਰ ਅਤੇ ਡੀ.ਪੀ.ਆਰ.ਓ. ਗੁਰਦੀਪ ਸਿੰਘ ਮਾਨ ਵੀ ਹਾਜ਼ਰ ਸਨ।
Leave a Comment
Your email address will not be published. Required fields are marked with *