ਸ.ਤਜਿੰਦਰ ਸਿੰਘ ਗਿੱਲ, ਡਿਪਟੀ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਅਤੇ ਡਾ.ਕਥੂਰੀਆ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ
ਚੰਡੀਗੜ੍ਹ, 23 ਜਨਵਰੀ(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਭਾਸ਼ਾ ਵਿਭਾਗ ਪੰਜਾਬ ਦੇ ਵਿਸ਼ੇਸ਼ ਸਹਿਯੋਗ ਨਾਲ ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ 2024 ਦਾ ਪਹਿਲਾ ਕਵੀ ਦਰਬਾਰ , 20 ਜਨਵਰੀ ਦਿਨ ਸ਼ਨੀਵਾਰ ਨੂੰ ਆਨਲਾਈਨ ਜ਼ੂਮ ਐਪ ਤੇ ਸਭਾ ਦੇ ਸਰਪ੍ਰਸਤ ਡਾ.ਗੁਰਚਰਨ ਕੌਰ ਕੋਚਰ ਅਤੇ ਸੰਸਥਾਪਕ ਡਾ. ਰਵਿੰਦਰ ਕੌਰ ਭਾਟੀਆ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।
ਡਾ. ਰਵਿੰਦਰ ਕੌਰ ਭਾਟੀਆ ਨੇ ਆਪਣੇ ਮੋਹ ਭਿੱਜੇ ਸ਼ਬਦਾਂ ਨਾਲ ਮੁੱਖ ਮਹਿਮਾਨ ਡਾਕਟਰ ਤਜਿੰਦਰ ਸਿੰਘ ਗਿੱਲ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਅਤੇ ਡਾਕਟਰ ਦਲਬੀਰ ਸਿੰਘ ਕਥੂੀਆ ਸੰਸਥਾਪਕ ਵਿਸ਼ਵ ਪੰਜਾਬੀ ਸਭਾ ਕਨੇਡਾ ਅਤੇ ਆਏ ਹੋਏ ਸਾਰੇ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦਾ ਸੰਚਾਲਨ ਸਾਹਿਤ ਸਭਾ ਦੀ ਮੁੱਖ ਸਲਾਹਕਾਰ ਮੀਤਾ ਖੰਨਾ ਨੇ ਬੜੇ ਹੀ ਉਮਦਾ ਅਤੇ ਕਾਵਿਮਈ ਢੰਗ ਨਾਲ ਕੀਤਾ।
ਪ੍ਰੋਗਰਾਮ ਵਿੱਚ ਰੇਖਾ ਮਹਾਜਨ,ਬਲਬੀਰ ਕੌਰ ਰਾਇਕੋਟੀ, ਡਾ ਗੁਰਮਿੰਦਰ ਸਿੱਧੂ, ਵਿਨੇ ਜੋਸ਼ੀ, ਪ੍ਰੋ.ਬਾਈ ਭੋਲਾ ਯਮਲਾ, ਆਸ਼ਾ ਸ਼ਰਮਾ, ਬਲਵਿੰਦਰ ਦਿਲਦਾਰ, ਸਾਹਿਬਾ ਜੀਟਨ ਕੌਰ, ਰਮਨਦੀਪ ਕੌਰ, ਰਾਜਬੀਰ ਕੌਰ ਗਰੇਵਾਲ,
ਮਨਪ੍ਰੀਤ ਕੌਰ ਸੰਧੂ, ਡਾ . ਰਮਨਦੀਪ ਸਿੰਘ ਦੀਪ, ਰਿੰਟੂ ਭਾਟੀਆ, ਅਮਨਬੀਰ ਸਿੰਘ ਧਾਮੀ, ਸਰਬਜੀਤ ਕੌਰ ਹਾਜ਼ੀਪੁਰ
ਗੁਰਭੈ ਸਿੰਘ ਨੇ ਆਪਣੀਆਂ ਰਚਨਾਵਾਂ ਨਾਲ ਸਭ ਦਾ ਮਨ ਮੋਹ ਲਿਆ। ਮੀਤਾ ਖੰਨਾ, ਸਰਬਜੀਤ ਹਾਜ਼ੀਪੁਰ ਅਤੇ ਡਾ ਰਵਿੰਦਰ ਭਾਟੀਆ ਨੇ ਆਪਣੇ ਖੂਬਸੂਰਤ ਸ਼ਬਦਾਂ ਨਾਲ ਮਹਿਫ਼ਿਲ ਵਿਚ ਰੰਗ ਬੰਨ੍ਹਿਆ ਅਤੇ ਸਭ ਤੋਂ ਵਾਹ ਵਾਹ ਖੱਟੀ। ਸ. ਤਜਿੰਦਰ ਸਿੰਘ ਗਿੱਲ, ਡਿਪਟੀ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਉਹਨਾਂ ਨੇ ਪ੍ਰੋਗਰਾਮ ਦਾ ਬਹੁਤ ਵਧੀਆ ਸਮੀਖਿਆ ਕੀਤੀ ਅਤੇ ਸਾਰੇ ਹੀ ਨਵੀਆਂ ਕਲਮਾਂ ਨੂੰ ਹੱਲਾਸ਼ੇਰੀ ਦਿੱਤੀ। ਉਹਨਾਂ ਨੇ ਕਿਹਾ ਕਿ ਸਾਨੂੰ ਹਮੇਸ਼ਾ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਨਿਰੰਤਰ ਕਾਰਜਸ਼ੀਲ ਰਹਿਣਾ ਚਾਹੀਦਾ ਹੈ ਅਤੇ ਘਰ ਵਿੱਚ ਵੀ ਆਪਣੇ ਬੱਚਿਆਂ ਨਾਲ ਪੰਜਾਬੀ ਹੀ ਬੋਲਣੀ ਚਾਹੀਦੀ ਹੈ । ਅੰਤ ਵਿਚ ਸਭਾ ਦੇ ਸਰਪ੍ਰਸਤ,ਨਾਮਵਰ ਗਜ਼ਲਗੋ ਡਾਕਟਰ ਗੁਰਚਰਨ ਕੌਰ ਕੋਚਰ ਨੇ ਮੁੱਖ ਮਹਿਮਾਨ ਡਾ. ਤਜਿੰਦਰ ਸਿੰਘ ਗਿੱਲ ਜੀ ਅਤੇ ਡਾ. ਦਲਬੀਰ ਸਿੰਘ ਕਥੂਰੀਆ ਜੀ ਦੇ ਵਿਚਾਰਾਂ ਨੂੰ ਬਹੁਤ ਹੀ ਵਡਮੁੱਲੇ, ਜਾਣਕਾਰੀ ਭਰਪੂਰ ਦੱਸਿਆ ਅਤੇ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਕੀਤਾ ਕਿ ਉਹਨਾਂ ਨੇ ਆਪਣੇ ਕੀਮਤੀ ਭਰੇ ਰੁਝੇਵੇਂ ਵਿੱਚੋਂ ਵਕਤ ਕੱਢ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਪ੍ਰੋਗਰਾਮ ਨੂੰ ਚਾਰ ਚੰਦ ਲਗਾਏ। ਉਹਨਾਂ ਨੇ ਮਹਿਫਿਲ ਵਿੱਚ ਸ਼ਾਮਿਲ ਮਹਿਮਾਨਾਂ ਦਾ ਤੇ ਕਵੀਆਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਅੱਗੋਂ ਤੋਂ ਵੀ ਮਾਂ ਬੋਲੀ ਦੀ ਸੇਵਾ ਵਿਚ ਨਿਰੰਤਰ ਯੋਗਦਾਨ ਪਾਉਣ ਲਈ ਵਾਅਦਾ ਕੀਤਾ। ਇਸ ਮੁਸ਼ਾਇਰੇ ਵਿੱਚ ਸਭਾ ਦੀ ਮੀਤ ਪ੍ਰਧਾਨ ਅੰਜੂ ਅਮਨਦੀਪ ਗਰੋਵਰ ਦੀ ਗੈਰ ਹਾਜ਼ਰੀ ਸਭ ਨੂੰ ਖਲੀ ਅਤੇ ਉਹਨਾਂ ਦਾ ਅਤੇ ਜਨਰਲ ਸਕੱਤਰ ਅਮਨਬੀਰ ਸਿੰਘ ਧਾਮੀ ਜੀ ਦਾ ਤਕਨੀਕੀ ਯੋਗਦਾਨ ਲਈ ਡਾ. ਰਵਿੰਦਰ ਕੌਰ ਭਾਟੀਆ ਵੱਲੋਂ ਧੰਨਵਾਦ ਕੀਤਾ ਗਿਆ ।ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਦੀ ਇਹ 2024 ਦੀ ਪਹਿਲੀ ਕਾਵਿ – ਗੋਸ਼ਟੀ ਬਹੁਤ ਸਫ਼ਲ ਰਹੀ।
Leave a Comment
Your email address will not be published. Required fields are marked with *