ਢਿੱਡ ਵਿੱਚ ਅੰਨ ਦਾ ਦਾਣਾ ਨਹੀਂ,
ਤਨ ਉੱਪਰ ਪੂਰੇ ਕੱਪੜੇ ਨਹੀਂ।
ਹੱਥਾਂ ਵਿੱਚ ਕਿਸਮਤ ਦੀਆਂ ਲਕੀਰਾਂ ਨਹੀਂ,
ਇਨਸਾਨ ਹੈ..ਕੋਹਲੂ ਦਾ ਬੈਲ ਨਹੀਂ,
ਸਾਰਾ ਦਿਨ ਕਾਰ ਕਰਦਾ ਹੈ,
ਫਿਰ ਵੀ ਜੀ-ਜੀ ਕਹਿੰਦਾ ਫਿਰਦਾ ਹੈ, …
ਐਪਰ ਚਾਲ ਨਿਰੰਤਰ ਚਲਦਾ ਹੈ,
ਮਨ ਵਿੱਚ ਰਤਾ ਵੀ ਹਉਮੈਂ ਨਹੀਂ।
ਦੌਰੇ ਦਿਲ ਦੇ ਕੀ ਹੁੰਦੇ….?
ਬਲੱਡ-ਪ੍ਰੈਸ਼ਰ ਵੱਧਦਾ-ਘੱਟਦਾ ਨਹੀਂ।
ਰੋਜ ਡਾਕਟਰਾ ਦੇ ਵਾੜੇ ਵਿੱਚ,
ਗੋਲ਼ੀਆਂ ਨੀਂਦ ਦੀਆਂ ਲੈਣ ਜਾਂਦਾ ਨਹੀਂ।
ਤੇਰੀਆਂ ਅੱਖਾਂ ‘ਚੋਂ ਆਸ ਦਿੱਸਦੀ ਹੈ,
ਤੇਰੇ ਹੋਠਾਂ ‘ਤੇ ਮੁਸਕੁਰਾਹਟ ਹੈ,
ਤੂੰ ਕਿਰਤ ਦਾ ਦੇਵਤਾ ਹੈ,
ਕੋਈ ਚੋਰ,ਲੀਡਰ ਜਾਂ ਪਾਖੰਡੀ ਸਾਧੂ ਨਹੀਂ।
ਪਰਵੀਨ ਕੌਰ ਸਿੱਧੂ
8146536200