ਮਨਜੋਤ ਸਿੰਘ ਨੇ ਰਾਜ ਪੱਧਰ ’ਤੇ ਕੁਸ਼ਤੀ ਵਿੱਚ ਜਿੱਤਿਆ ਸੋਨ ਤਗਮਾ

ਮਨਜੋਤ ਸਿੰਘ ਨੇ ਰਾਜ ਪੱਧਰ ’ਤੇ ਕੁਸ਼ਤੀ ਵਿੱਚ ਜਿੱਤਿਆ ਸੋਨ ਤਗਮਾ

ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)

ਮਾਊਂਟ ਲਿਟਰਾ ਜੀ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਨਾਮ ਕਮਾ ਰਹੇ ਹਨ। ਦੱਸਦੇਈਏ ਕਿ ਇਹ 67ਵਾਂ ਪੰਜਾਬ ਅੰਤਰਰਾਜ ਪੱਧਰੀ ਸਕੂਲ ਖੇਡ ਕੁਸ਼ਤੀ ਮੁਕਾਬਲਾ ਹੈ, ਜੋ ਕਿ 4 ਨਵੰਬਰ ਤੋਂ 6 ਨਵੰਬਰ ਤੱਕ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਕਰਵਾਇਆ ਗਿਆ। ਜਿਸ ’ਚ ਸਕੂਲ ਦੇ ਹੋਣਹਾਰ ਵਿਦਿਆਰਥੀ ਮਨਜੋਤ ਸਿੰਘ ਨੇ ਰਾਜ ਪੱਧਰੀ ਕੁਸ਼ਤੀ ਮੁਕਾਬਲਾ ਜਿੱਤਿਆ। ਅੰਡਰ-17 ਲੜਕੇ ਗ੍ਰੀਕੋ ਨੇ ਰੋਮਨ ਸਟਾਈਲ, 80 ਕਿਲੋ ਭਾਰ ’ਚ ਸੋਨ ਤਗਮਾ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਹ ਮਨਜੋਤ ਸਿੰਘ ਦੀ ਅਥਾਹ ਲਗਨ, ਮਿਹਨਤ ਅਤੇ ਲਗਾਤਾਰ ਅਭਿਆਸ ਦਾ ਨਤੀਜਾ ਹੈ। ਸਕੂਲ ਵਾਪਸ ਆਉਣ ’ਤੇ ਸਕੂਲ ਦੇ ਚੇਅਰਮੈਨ ਚਮਨਲਾਲ ਗੁਲਾਟੀ ਅਤੇ ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਮਨਜੋਤ ਸਿੰਘ ਨੂੰ ਸਟੇਜ ’ਤੇ ਸਨਮਾਨਿਤ ਕਰਦਿਆਂ ਉਹਨਾਂ ਦੇ ਮਾਤਾ ਪਿਤਾ ਸਮੇਤ ਡੀ.ਪੀ.ਈ. ਮਨਦੀਪ ਕੁਮਾਰ ਅਤੇ ਮਨਜੋਤ ਸਿੰਘ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ। ਇਸ ਲਈ ਉਨ੍ਹਾਂ ਸ਼ੁੱਭਕਾਮਨਾਵਾਂ ਦਿੰਦਿਆਂ ਭਵਿੱਖ ’ਚ ਖੇਡਾਂ ਵਿੱਚ ਆਪਣਾ ਨਾਮ ਰੌਸ਼ਨ ਕਰਨ ਲਈ ਪੇ੍ਰਰਿਤ ਕਰਦਿਆਂ ਸਾਰੇ ਵਿਦਿਆਰਥੀਆਂ ਨੂੰ ਮਨਜੋਤ ਸਿੰਘ ਤੋਂ ਸੇਧ ਲੈਣ ਦੀ ਸਿੱਖਿਆ ਦਿੱਤੀ। ਅੰਤ ’ਚ ਸਕੂਲ ਦੇ ਚੇਅਰਮੈਨ ਚਮਨ ਲਾਲ ਗੁਲਾਟੀ ਨੇ ਭਰੋਸਾ ਦਿਵਾਇਆ ਕਿ ਭਵਿੱਖ ’ਚ ਵੀ ਸਕੂਲ ਹਮੇਸ਼ਾਂ ਸਾਰੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵੱਲ ਵਧੇਗਾ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.