ਅੱਜ ਸਰਕਾਰ ਨਾਲ ਹੋਵੇਗੀ ਮੀਟਿੰਗ , ਜੇਕਰ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ -ਸੰਧੂ
ਫਰੀਦਕੋਟ 05 ਦਸੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਵੱਲੋ ਸੂਬਾ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਅਤੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਹੱਕ ਵਿਚ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਅੱਜ 27ਵੇਂ ਦਿਨ ਵੀ ਬਾਦਸਤੂਰ ਜਾਰੀ ਰਹੀ। ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਆਪਣਾ ਕੰਮ ਕਾਜ ਮੁਕੰਮਲ ਠੱਪ ਕਰਕੇ ਅਮਰੀਕ ਸਿੰਘ ਸੰਧੂ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਜ਼ਿਲ੍ਹਾ ਖ਼ਜਾਨਾ ਦਫ਼ਤਰ ਫ਼ਰੀਦਕੋਟ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕਰਕੇ ਸੂਬਾ ਸਰਕਾਰ ਖਿਲਾਫ ਜ਼ਬਰਦਸਤ ਨਾਹਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਸੂਬਾ ਪ੍ਰਧਾਨ ਅਮਰੀਕ ਸਿੰਘ ਸੰਧੂ ਵੱਲੋਂ ਐਲਾਨ ਗਿਆ ਕਿ ਕੱਲ ਮਿਤੀ 5-12-2023 ਨੂੰ ਕੈਬਨਿਟ ਸਬ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਿਤੀ 6-12-2023 ਨੂੰ ਸੂਬਾ ਪੱਧਰੀ ਮੀਟਿੰਗ ਕਰਕੇ ਵੱਡੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ| ਇਸ ਰੋਸ ਮੁਜ਼ਾਹਰੇ ਨੂੰ ਕਰਨ ਜੈਨ ਜ਼ਿਲ੍ਹਾ ਜਨਰਲ ਸਕੱਤਰ, ਦੇਸ ਰਾਜ ਗੁਰਜਰ ਜਿਲ੍ਹਾ ਵਿੱਤ ਸਕੱਤਰ, ਕੁਲਵਿੰਦਰ ਸਿੰਘ ਅਟਵਾਲ ਪ੍ਰਧਾਨ, ਰਮੇਸ਼ ਕੁਮਾਰ ਜਨਰਲ ਸਕੱਤਰ, ਸੁਖਪਾਲ ਸਿੰਘ ਖਜਾਨਾ ਵਿਭਾਗ, ਧਰਮਿੰਦਰ ਸਿੰਘ ਵਧੀਕ ਵਿੱਤ ਸਕੱਤਰ, ਡੀ.ਸੀ ਦਫਤਰ, ਗਰਚਰਨ ਸਿੰਘ ਪ੍ਰਧਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਗੁਰਪ੍ਰੀਤ ਸਿੰਘ ਡਰੇਨਜ ਵਿਭਾਗ, ਸੁਖਵਿੰਦਰ ਸਿੰਘ ਪ੍ਰਧਾਨ ਜਸਵਿੰਦਰ ਸਿੰਘ ਸਾਬਕਾ ਪ੍ਰਧਾਨ ਐਕਸਾਈਜ਼ ਵਿਭਾਗ, ਹਰਜਿੰਦਰ ਸਿੰਘ ਬੀ ਐਡ ਆਰ (ਇਲੈਕਟਰੀਕਲ), ਗੁਰਪ੍ਰੀਤ ਸਿੰਘ ਮੱਛੀ ਪਾਲਣ ਵਿਭਾਗ, ਵਿੱਕੀ, ਪ੍ਰਿੰਸ ਜ਼ਿਲ੍ਹਾ ਰੁਜ਼ਗਾਰ ਦਫਤਰ, ਪ੍ਰੇਮ ਚਾਵਲਾ ਸੂਬਾ ਐਡੀਸ਼ਨਲ ਜਨਰਲ ਸਕੱਤਰ ਪੰਜਾਬ ਸੁਬਾਰਡੀਨੇਟ ਸਰਵਿਸਜ਼, ਸਿਮਰਜੀਤ ਸਿੰਘ ਬਰਾੜ ਸੂਬਾ ਪ੍ਰਧਾਨ ਪੀ.ਆਰ.ਟੀ.ਸੀ (ਆਜ਼ਾਦ) ਅਤੇ ਵੀਰਇੰਦਰਜੀਤ ਸਿੰਘ ਪੁਰੀ ਸੂਬਾ ਪ੍ਰਧਾਨ ਮੰਡੀਕਰਨ ਬੋਰਡ ਤੋ ਇਲਾਵਾ ਵੱਖ ਵੱਖ ਦਫਤਰਾਂ ਦੇ ਮੁਲਾਜ਼ਮਾਂ ਸੰਬੋਧਨ ਕੀਤਾ।
ਇਸ ਮੌਕੇ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਪੀ.ਐੈਸ.ਐਮ.ਐਸ.ਯੂ. ਪੰਜਾਬ ਵੱਲੋ 8 ਨਵੰਬਰ ਤੋ ਆਰੰਭੀ ਗਈ ਮੁਕੰਮਲ ਕਲਮ ਛੋੜ ਹੜਤਾਲ ਜੋ 6 ਦਸੰਬਰ ਤੱਕ ਜਾਰੀ ਰਹੇਗੀ ਅਤੇ ਜੇਕਰ ਸਰਕਾਰ ਨੇ ਮੁਲਾਜ਼ਮਾਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਇਹ ਕਲਮ ਛੋੜ ਹੜਤਾਲ ਅਣਮਿੱਥੇ ਸਮੇ ਲਈ ਕਰ ਦਿੱਤੀ ਜਾਵੇਗੀ ।
Leave a Comment
Your email address will not be published. Required fields are marked with *