ਮਨੁੱਖਤਾ ਰਹੀ ਨਾ , ਅੱਜ ਬੰਦਿਆਂ ਵਿਚ
ਘਾਟਾ ਚੱਲ ਰਿਹਾ, ਅੱਜ ਧੰਦਿਆਂ ਵਿਚ ।
ਊ ਤਾਂ ਕਹਿੰਦੇ , ਰੱਬ ਹਰ ਥਾਂ ਵੱਸਦਾ
ਕਿਉਂ ਨਹੀਂ ਜ਼ਾਲਮ, ਅੱਜ ਗੰਦਿਆਂ ਵਿਚ।
ਵੇਚ ਰਹੇ ਦੇਸ਼ ਨੂੰ , ਨੇਤਾ ਦੇਖ ਲਵੋ
ਦਮ ਨਹੀਂ ਬਾਜ਼ੂ , ਅੱਜ ਕੰਧਿਆਂ ਵਿਚ।
ਹੋ ਹੋ ਕਰਜ਼ਾਈ, ਕਿਸਾਨ ਮਜ਼ਦੂਰ ਮਰ ਰਹੇ
ਵੜਿਆ ਕਿਹੜਾ ਯਮਦੂਤ, ਅੱਜ ਫੰਦਿਆਂ ਵਿਚ।
‘ਸ਼ਿਵ’ ਮਤਲਬ ਦੇ ਲਈ, ਬੰਦਾ ਬੰਦੇ ਨੂੰ ਮਾਰ ਰਿਹਾ
ਲਾਲਚ ਦਾ ਕੀੜਾ ਲੱਗਿਆ , ਅੱਜ ਦੰਦਿਆਂ ਵਿਚ
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 9855155392
Leave a Comment
Your email address will not be published. Required fields are marked with *