ਮੁੰਬਈ 27 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਫਰਾਂਸ ਦੇ ਇੱਕ ਹਵਾਈ ਅੱਡੇ ‘ਤੇ ਕਈ ਦਿਨਾਂ ਤੱਕ ਸੈਂਕੜੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਖੜ੍ਹਾ ਇੱਕ ਜਹਾਜ਼ ਭਾਰਤ ਪਹੁੰਚ ਗਿਆ ਹੈ।
ਇਹ ਜਹਾਜ਼ ਮੁੰਬਈ ਦੇ ਛਤਰਪਤੀ ਸ਼ਿਵਾ ਜੀ ਮਹਾਰਾਜ ਇੰਟਰਨੈਸ਼ਨਲ ਹਵਾਈ ਅੱਡੇ ਉੱਤੇ ਪਹੁੰਚਿਆ ਹੈ।
ਇਸ ਜਹਾਜ਼ ਵਿੱਚ ਭਾਰਤ ਪਰਤੇ ਭਾਰਤੀਆਂ ਵਿੱਚ ਬਹੁਤੇ ਗੁਜਰਾਤੀ ਦੱਸੇ ਜਾ ਰਹੇ ਹਨ, ਹਾਲਾਂਕਿ ਪੰਜਾਬੀ ਮੂਲ ਦੇ ਲੋਕ ਵੀ ਇਸ ਵਿੱਚ ਸ਼ਾਮਲ ਹਨ। ਇਹ ਸਾਰੇ ਲੋਕ ਮੀਡੀਆ ਨਾਲ ਗੱਲਬਾਤ ਕਰਨ ਤੋਂ ਬਚਦੇ ਨਜ਼ਰ ਆਏ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਮੁੰਬਈ ਪਰਤੇ ਇਨ੍ਹਾਂ ਲੋਕਾਂ ਨੂੰ ਫਰਾਂਸ ਤੋਂ ਡਿਪੋਰਟ ਕੀਤਾ ਗਿਆ ਹੈ।
ਚਾਰਟਰਡ ਏਅਰਬੱਸ ਏ340 ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਨਿਕਾਰਾਗੁਆ ਲਈ ਉਡਾਣ ਭਰ ਰਿਹਾ ਸੀ ਤਾਂ ਇਸ ਦੇ ਤਕਨੀਕੀ ਸਟਾਪਓਵਰ ਦੌਰਾਨ ਸ਼ੱਕ ਪੈਦਾ ਹੋਇਆ।
ਇਹ ਜਹਾਜ਼ 276 ਯਾਤਰੀਆਂ ਦੇ ਨਾਲ ਵਾਪਸ ਭਾਰਤ ਰਵਾਨਾ ਹੋਇਆ ਪਰ ਦੋ ਨਾਬਾਲਗਾਂ ਸਮੇਤ 25 ਲੋਕ ਪਨਾਹ ਲੈਣ ਲਈ ਅਰਜ਼ੀ ਦੇਣ ਤੋਂ ਬਾਅਦ ਫਰਾਂਸ ਵਿੱਚ ਹੀ ਰਹੇ ਹਨ।
ਦੋ ਸ਼ੱਕੀ ਤਸਕਰਾਂ ਨੂੰ ਵੀ ਅਗਲੀ ਜਾਂਚ ਲਈ ਫਰਾਂਸ ਵਿੱਚ ਹੀ ਹਨ। ਹਾਲਾਂਕਿ ਅਦਾਲਤ ਨੇ ਦੋਵਾਂ ਨੂੰ ਰਿਹਾਅ ਕਰ ਦਿੱਤਾ ਸੀ।
ਲੀਜੈਂਡ ਏਅਰਲਾਈਨਜ਼ ਦੀ ਫਲਾਈਟ ਭਾਰਤੀ ਸਮੇਂ ਮੁਤਾਬਕ ਮੰਗਲਵਾਰ (26 ਦਸੰਬਰ) ਤੜਕੇ ਮੁੰਬਈ ਏਅਰਪੋਰਟ ’ਤੇ ਲੈਂਡ ਕੀਤੀ
Leave a Comment
Your email address will not be published. Required fields are marked with *