ਫ਼ਤਹਿਗੜ੍ਹ ਸਾਹਿਬ, 8 ਫ਼ਰਵਰੀ (ਵਰਲਡ ਪੰਜਾਬੀ ਟਾਈਮਜ਼)
ਮਨੁੱਖੀ ਹੋਂਦ ਲਈ ਸਾਫ਼-ਸੁਥਰੇ ਵਾਤਾਵਰਣ ਦੀ ਮਹੱਤਤਾ ਸਭ ਤੋਂ ਵੱਡੀ ਹੁੰਦੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਕੀਤਾ ਅਤੇ ਉਨ੍ਹਾਂ ਵਲੋਂ ਪਿਛਲੇ ਲੰਮੇਂ ਸਮੇਂ ਤੋਂ ਚਲਾਈ ‘ਜਾ ਰਹੀ ਮੁਹਿੰਮ ‘ਰੁੱਖਾਂ ਦੀ ਸੱਭ ਕਰੋਂ ਸੰਭਾਲ, ਸਾਡਾ ਜੀਵਨ ਇਹਨਾਂ ਨਾਲ’ ਦੀ ਕੜੀ ਨੂੰ ਅੱਗੇ ਤੋਰਦੇ ਹੌਏ, ਅੱਜ ਆਰ.ਕੇ.ਟੇਲਰਜ਼, ਸਰਹਿੰਦ ਸ਼ਹਿਰ ਦੇ ਜਨਮ ਦਿਨ ਤੇ ਸਵੱਛ ਵਾਤਾਵਰਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਮਨੁੱਖੀ ਅਣਗਹਿਲੀ ਕਾਰਨ ਵਾਤਾਵਰਣ ਨਾਲ ਸਬੰਧਿਤ ਖਤਰੇ ਦਿਨੋਂ-ਦਿਨ ਵਧ ਰਹੇ ਹਨ। ਸਾਨੂੰ ਚਾਹੀਦਾ ਹੈ ਕਿ ਦਿਨੋ-ਦਿਨ ਪਲੀਤ ‘ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਉਪਰਾਲੇ ਕਰੀਏ, ਜੇਕਰ ਮੌਜੂਦਾ ਸਮੇਂ ਧਰਤੀ ਦੀ ਸੰਭਾਲ ਨਾ ਕੀਤੀ ਗਈ ਤਾਂ ਆਉਣ ਵਾਲੀਆਂ ਪੀੜੀਆਂ ਲਈ ਪ੍ਰਦੂਸ਼ਿਤ ਧਰਤੀ ਤੇ ਜਿਉਣਾ ਦੁਸ਼ਵਾਰ ਹੋ ਜਾਵੇਗਾ ਇਸ ਲਈ ਵੱਧ ਤੋਂ ਵੱਧ ਰੁੱਖ ਲਗਾ ਕੁਦਰਤ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਭ ਨੂੰ ਯਤਨ ਕਰਨੇ ਚਾਹੀਦੇ ਹਨ ਨਾਲ ਹੀ ਉਨ੍ਹਾਂ ਆਰ.ਕੇ.ਟੇਲਰਜ਼ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਦਿਨ-ਤਿਉਹਾਰ ਰੁੱਖ ਲਗਾ ਮਨਾਉਣੇ ਚਾਹੀਦੇ ਹਨ। ਇਸ ਮੌਕੇ ਜਸਵਿੰਦਰਪਾਲ ਸਿੰਘ, ਰਤਨ ਸਿੰਘ, ਹਰਮਨਦੀਪ ਸਿੰਘ, ਆਰ.ਕੇ.ਟੇਲਰਜ਼ ਆਦਿ ਹਾਜ਼ਰ ਸਨ।