ਫ਼ਤਹਿਗੜ੍ਹ ਸਾਹਿਬ, 17 ਫ਼ਰਵਰੀ (ਵਰਲਡ ਪੰਜਾਬੀ ਟਾਈਮਜ਼)
ਕੁਦਰਤ ਦੀ ਇਸ ਕਾਇਨਾਤ ‘ਚ ਵਾਤਾਵਰਨ ਦਾ ਪ੍ਰਦੂਸ਼ਿਤ ਹੋਣਾ ਇਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਵਾਤਾਵਰਨ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਿੱਥੇ ਅਸੀਂ ਪਹਿਲਾਂ ਹੀ ਪ੍ਰਦੂਸ਼ਿਤ ਪਾਣੀ, ਪ੍ਰਦੂਸ਼ਿਤ ਹਵਾ ਅਤੇ ਸਿਗਲ ਯੂਸ ਪਲਾਸਟਿਕ ਕੂੜੇ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਾਂ, ਉੱਥੇ ਹੁਣ ਪਤੰਗਬਾਜ਼ੀ ਕਰਨ ਵਾਲਿਆਂ ਵਲੋਂ ਪਲਾਸਟਿਕ, ਸਿੰਥੈਟਿਕ ਤੋਂ ਬਣੀ ‘ਚਾਈਨਾ ਡੋਰ’ ਦੀ ਵਰਤੋਂ ਕਰਨਾ ਵਾਤਾਵਰਨ ਨੂੰ ਤਾਂ ਗੰਧਲਾ ਕਰਦਾ ਹੀ ਹੈ, ਨਾਲ ਹੀ ਇਸ ‘ਚਾਈਨਾ ਡੋਰ’ ਨਾਲ ਕਈ ਬੇ-ਜ਼ੁਬਾਨ ਪੰਛੀ ਵੀ ਆਪਣੀ ਜਾਨ ਗੁਆ ਬੈਠਦੇ ਹਨਾਲ ਹੀ ਹੁਣ ਤੱਕ ਅਨੇਕਾਂ ਹੀ ਮਨੁੱਖ ਇਸ ਡੋਰ ਦੀ ਲਪੇਟ ‘ਚ ਆ ਜ਼ਖਮੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਤੰਗ ਉਡਾਉਣ ਲਈ ਵਰਤੀ ਜਾਂਦੀ ਡੋਰ ਜਦੋਂ ਅਸਮਾਨ ‘ਚ ਹੁੰਦੀ ਹੈ ਤਾਂ ਪੰਛੀਆਂ ਲਈ ਜਾਨਲੇਵਾ ਬਣਦੀ ਹੈ, ਜਦੋਂ ਕੁੜੇ ਦੇ ਰੂਪ ‘ਚ ਧਰਤੀ ‘ਤੇ ਹੁੰਦੀ ਹੈ ਤਾਂ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਸੀਵਰੇਜ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ। ਲੋਕਾਂ ਨੂੰ ਇਸ ਜਾਨਲੇਵਾ ਡੋਰ ਦੀ ਵਰਤੋਂ ਬਾਰੇ ਸਚੇਤ ਹੋਣ ਦੀ ਲੋੜ ਹੈ ਅਤੇ ਬੱਚਿਆਂ ਨੂੰ ਇਸ ਦੀ ਵਰਤੋਂ ਤੋਂ ਰੋਕਣਾ ਚਾਹੀਦਾ ਹੈ।