ਫਰੀਦਕੋਟ 11 ਫਰਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਐਕਸ ਨਿਮਹਾਂਸ ਤੇ ਹਾਰਵਰਡ ਮਨੋਵਿਗਿਆਨੀ ਜ਼ਿਮੀ ਅੰਗਦ ਸਿੰਘ ਵੱਲੋਂ ਲਿਖੀ ਕਿਤਾਬ “24 ਮਾਨਸਿਕ ਸ਼ਕਤੀ ਸਿਧਾਂਤ “ਨੂੰ ਲੋਕ ਅਰਪਣ ਕਰਨ ਲਈ ਬਹੁਤ ਹੀ ਬੁੱਧੀਜੀਵੀਆ ਲਿਖਾਰੀਆ ਅਤੇ ਆਪਣੇ ਆਪਣੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਫਰੀਦਕੋਟ ਕਲੱਬ ਦੇ ਹਾਲ ਵਿੱਚ ਸਮਾਰੋਹ ਕੀਤਾ ਗਿਆ।
ਇਸ ਸਮਾਰੋਹ ਵਿੱਚ ਸਰਦਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਜੀ ਨੇ ਬਤੌਰ ਮੁੱਖ ਮਹਿਮਾਨ ਅਤੇ ਐਮ .ਐਲ.ਏ . ਫ਼ਰੀਦਕੋਟ ਸਰਦਾਰ ਗੁਰਦਿੱਤ ਸਿੰਘ ਸੇਖੋਂ ਜੀ ਨੇ ਬਤੌਰ ਸਤਿਕਾਰਤ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਟੇਜ ਸਕੱਤਰ ਦਰਸ਼ਨ ਲਾਲ ਚੁੱਘ ਨੇ ਆਏ ਹੋਏ ਸਭ ਸਤਿ ਕਾਰਤ ਮਹਿਮਾਨਾਂ ਨੂੰ ਜੀ ਆਇਆ ਕਹਿੰਦਿਆ ਹੋਇਆ ਲੇਖਕ ਬਾਰੇ ਚਾਨਣਾ ਪਾਇਆ।। ਲੇਖਕ ਡਾਕਟਰ ਜ਼ਿਮੀ ਅੰਗਦ ਸਿੰਘ ਨੇ ਕਿਤਾਬ ਬਾਰੇ ਦੱਸਦਿਆਂ ਹੋਇਆਂ ਕਿਹਾ ਕਿ ਇਹ ਕਿਤਾਬ ਮਾਨਸਿਕ ਤਾਕਤ ਨੂੰ ਪਹਿਚਾਨਣ ਲਈ ਇੱਕ ਪਰਵਰਤਨਸ਼ੀਲ ਯਾਤਰਾ ਦੀ ਸ਼ੁਰੂਆਤ ਹੈ ,ਜੋ ਵਿਅਕਤੀਆਂ ਨੂੰ ਸਵੈ ਖੋਜ ਅਤੇ ਇਲਾਜ ਸਾਧਨਾ ਲਈ ਸਮਰੱਥ ਬਣਾਉਣ ਲਈ ਸਹਾਇਕ ਸਿੱਧ ਹੋਵੇਗੀ।
ਸਤਿਕਾਰਤ ਮਹਿਮਾਨ ਸਰਦਾਰ ਗੁਰਦਿੱਤ ਸਿੰਘ ਸੇਖੋਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਇਹ ਕਿਤਾਬ ਚੰਗੇ ਸਮਾਜ ਦੀ ਸਿਰਜਣਾ ਦੀ ਸ਼ੁਰੂ ਆਤ ਹੈ ਕਿਹਾ, ਤੇ ਮਨੋਵਿਗਿਆਨੀ ਜ਼ਿਮੀ ਅੰਗਦ ਸਿੰਘ ਨੂੰ ਅਤੇ ਸਾਰੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ।
ਮੁੱਖ ਮਹਿਮਾਨ ਸਰਦਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਜੀ ਨੇ ਡਾ. ਸਾਹਿਬ ਨੂੰ ਵਧਾਈਆਂ ਅਤੇ ਆਸ਼ੀਰਵਾਦ ਦਿਦਿਆ ਹੋਇਆ ਕਿਹਾ ਕਿ ਇਹ ਕਿਤਾਬ ਸਮਾਜ ਸੇਵਾ ਲਈ ਇਹ ਮਨੋਵਿਗਿਆਨਿਕ ਵਰਕ ਬੁੱਕ ਹੈ ਜੋ ਸਮਾਜ ਦੇ ਲਈ ਬਹੁਤ ਹੀ ਸਹਾਈ ਸਿੱਧ ਹੋਵੇਗੀ।
ਸਮਾਰੋਹ ਨੂੰ ਪ੍ਰਿੰਸੀਪਲ ਜਗਦੀਪ ਸਿੰਘ, ਡਾ. ਸੁਖਵਿੰਦਰ ਸਿੰਘ ਬਰਾੜ ਅਤੇ ਹੋਰ ਐਡਵੋਕੇਟ ਸਾਹਿਬਾਨ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਸੰਬੋਧਨ ਕੀਤਾ ਅਤੇ ਕਿਹਾ ਕਿ ਡਾ. ਜ਼ਿਮੀ ਅੰਗਦ ਸਿੰਘ ਵੱਲੋਂ ਲਿਖੀ ਕਿਤਾਬ ਸਮਾਜ ਲਈ ਬਹੁਤ ਹੀ ਸਹਾਇਕ ਸਿੱਧ ਹੋਵੇਗੀ।
ਇਸ ਉਪਰੰਤ ਸਾਰੇ ਹੀ ਸਤਿਕਾਰਤ ਮਹਿਮਾਨਾਂ ਵੱਲੋਂ ਅਤੇ ਲਿਖਾਰੀ ਮਨੋਵਿਗਿਆਨੀ ਦੇ ਪਰਿਵਾਰ ਵੱਲੋਂ ਰਲ ਕੇ ਕਿਤਾਬ ਲੋਕ ਅਰਪਣ ਕੀਤੀ। ਇਸ ਸਮਾਰੋਹ ਦੀ ਰੌਣਕ ਵਧਾਉਣ ਲਈ ਅਤੇ ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੇ ਕਿਤਾਬ ਦੇ ਲਿਖਾਰੀ ਜ਼ਿਮੀ ਅੰਗਦ ਸਿੰਘ ਨੂੰ ਅਸ਼ੀਰਵਾਦ ਦੇਣ ਲਈ ਪਿਤਾ ਐਡਵੋਕੇਟ ਕਰਨੈਲ ਸਿੰਘ, ਐਡਵੋਕੇਟ ਜਗਦੇਵ ਰਾਜ ਤੇਰੀਆ ,ਐਡਵੋਕੇਟ ਕੁਲਦੀਪ ਸਿੰਘ, ਬਲਦੇਵ ਰਾਜ ਤੇਰੀਆ, ਐਡਵੋਕੇਟ ਕੁਟੀ, ਡਾਕਟਰ ਆਨੰਦ, ਗੁਰਦੇਵ ਸਿੰਘ ਸੀ.ਈ.ਓ ., ਤੇ ਸਿੱਖਿਆ ਵਿਭਾਗ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸ਼ਖਸ਼ੀਅਤਾਂ ਨੇ ਹਾਜ਼ਰੀ ਲਵਾਈ।