ਪਟਿਆਲਾ 4 ਮਾਰਚ (ਜੋਤਿੰਦਰ ਸਿੰਘ /ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਭਿਅਚਾਰ ਖਾਸ ਤੌਰ ‘ਤੇ ਸਿੱਖ ਇਤਿਹਾਸ ਨੂੰ ਚ੍ਰਿਤਾਂ ਨਾਲ ਦ੍ਰਿਸ਼ਟਾਂਤ ਕਰਨ ਵਾਲੇ ਸੁਪ੍ਰਸਿੱਧ ਮਰਹੂਮ ਚਿਤਰਕਾਰ ਤ੍ਰਿਲੋਕ ਸਿੰਘ ਦੀ ਯਾਦ ਨੂੰ ਤਾਜਾ ਰੱਖਣ ਲਈ ਉਨ੍ਹਾਂ ਦੇ ਸਪੁੱਤਰ ਇੰਜਿਨੀਅਰ ਜੋਤਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਉਨ੍ਹਾਂ ਦੇ ਨਾਮ ‘ਤੇ ਇੱਕ ਗੋਲਡ ਮੈਡਲ ਪੰਜਾਬੀ ਯੂਨੀਵਰਸਿਟੀ ਨੇ ਸਥਾਪਤ ਕੀਤਾ ਸੀ। ਇਹ ਗੋਲਡ ਮੈਡਲ ਐਮ.ਏ.ਫਈਨ ਆਰਟਸ ਵਿੱਚੋਂ ਪਹਿਲੇ ਨੰਬਰ ‘ਤੇ ਆਉਣ ਵਾਲੇ ਵਿਦਿਆਰਥੀ ਨੂੰ ਦੇਣ ਲਈ 2005 ਵਿੱਚ ਸਥਾਪਤ ਕੀਤਾ ਸੀ। ਪੰਜਾਬੀ ਯੂਨੀਵਰਸਿਟੀ ਦੀ 40ਵੀਂ ਕਨਵੋਕੇਸ਼ਨ 28 ਫ਼ਰਵਰੀ 2024 ਨੂੰ ਵਿਧੀ ਪੂਰਵਕ ਹੋਈ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਚਾਂਸਲਰ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪਰੋਹਿਤ ਨੇ ਕੀਤੀ ਸੀ। ਇਸ ਮੌਕੇ ‘ਤੇ ‘ਸ੍ਰ.ਤ੍ਰਿਲੋਕ ਸਿੰਘ ਗੋਲਡ ਮੈਡਲ’ ਐਮ.ਏ.ਫ਼ਾਈਨ ਆਰਟਸ ਦੇ ਪਹਿਲੇ ਨੰਬਰ ‘ਤੇ ਆਉਣ ਵਾਲੀ ਵਿਦਿਆਰਥਣ ਮਿਸ.ਮੁਸਕਾਨ ਬਿਸ਼ਨੋਈ ਨੂੰ ਦਿੱਤਾ ਗਿਆ।
ਤਸਵੀਰ: ਚਿਤਰਕਾਰ ਦਾ ਸਪੁੱਤਰ ਜੋਤਿੰਦਰ ਸਿੰਘ ਸੇਵਾ ਮੁਕਤ ਇੰਜਿਨੀਅਰ -ਇਨ -ਚੀਫ਼ ਅਤੇ ਚਿਤਰਕਾਰ ਦੀ ਨੂੰਹ ਹਰਪਾਲ ਕੌਰ ਵਿਦਿਆਰਥੀ ਮਿਸ.ਮੁਸਕਾਨ ਬਿਸ਼ਨੋਈ ਨੂੰ ਆਸ਼ੀਰਵਾਦ ਦਿੰਦੇ ਹੋਏ।
ਜਾਰੀ ਕਰਤਾ: ਜੋਤਿੰਦਰ ਸਿੰਘ ਇੰਜਿਨੀਅਰ -ਇਨ -ਚੀਫ਼ ਸੇਵਾ ਮੁਕਤ
Leave a Comment
Your email address will not be published. Required fields are marked with *