ਫਰੀਦਕੋਟ..12 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਫਰੀਦਕੋਟ ਵਿਖੇ ਮਹਾਂਕਾਲ ਸਵਰਗ ਧਾਮ ਸੇਵਾ ਸੋਸਾਇਟੀ ਰਜਿ. ਦੇ ਮੈਂਬਰਾਂ ਵੱਲੋਂ ਚੇਅਰਮੈਨ ਅਸ਼ੋਕ ਭਟਨਾਗਰ ਅਤੇ ਪ੍ਰਧਾਨ ਡਾਕਟਰ ਬਲਜੀਤ ਸ਼ਰਮਾ ਗੋਲੇ ਵਾਲਾ ਦੀ ਅਗਵਾਈ ਹੇਠ ਬੰਦੀ ਛੋੜ ਦਿਵਸ ਅਤੇ ਗਰੀਨ ਦਿਵਾਲੀ ਮਨਾਉਣ ਦਾ ਸੁਨੇਹਾ ਦਿੰਦਿਆਂ ਮਿੱਟੀ ਦੇ ਦੀਵੇ, ਰੂੰ ਦੀਆਂ ਬੱਤੀਆਂ ਅਤੇ ਸਰਸੋਂ ਦਾ ਤੇਲ ਵੰਡ ਕੇ ਅਵਾਮ ਨੂੰ ਮੁਬਾਰਕਬਾਦ ਦਿੰਦਿਆਂ ਅਪੀਲ ਕੀਤੀ ਕਿ ਸਾਨੂੰ ਆਪਣੇ ਪਵਿੱਤਰ ਤਿਉਹਾਰਾਂ ਨੂੰ ਮਨਾਉਂਦਿਆਂ ਜਿੱਥੇ ਖੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਉੱਥੇ ਵਾਤਾਵਰਨ ਦੀ ਸ਼ੁੱਧਤਾ ਦਾ ਵੀ ਵਿਸ਼ੇਸ਼ ਰੂਪ ਵਿੱਚ ਧਿਆਨ ਰੱਖਣਾ ਚਾਹੀਦਾ ਹੈ। ਇਸ ਮੋਕੇ ਤੇ ਦਿਵਾਲੀ ਦੇ ਪਰਵ ਨੂੰ ਮੁੱਖ ਰੱਖਦਿਆਂ ਸੋਸਾਇਟੀ ਮੈਂਬਰਾਂ ਡਾਕਟਰ ਪਰਸ਼ੋਤਮ ਗੁਪਤਾ, ਗੁਰਮੀਤ ਸਿੰਘ ਬੱਗੂ, ਬਾਬਾ ਇੰਦਰਜੀਤ ਸਿੰਘ ਬਰਾੜ, ਪਰਮਜੀਤ ਸਿੰਘ ਪੰਮਾ, ਅਸ਼ੋਕ ਸ਼ਰਮਾ, ਨਿਰਮਲ ਸਿੰਘ ਨਿੰਮਾ, ਪੰਡਿਤ ਜੀ ਗਗਨ ਮਿਸ਼ਰਾ, ਦੀਪਕ ਵਰਮਾ,ਪੰਡਿਤ ਅਨਿਲ ਸ਼ਰਮਾ ਅਤੇ ਕਈ ਹੋਰ ਸਮਾਜ ਸੇਵੀਆਂ ਨੇ ਸਥਾਨਕ ਕਿਲਾ ਮੁਬਾਰਕ ਚੌਂਕ ਤੋਂ ਸ਼ੁਰੂ ਹੋ ਕੇ ਟਾਂਗਾ ਸ਼ੈੱਡ ,ਘੰਟਾ ਘਰ ਚੌਂਕ ਅਤੇ ਪੁਰਾਣੀ ਦਾਣਾ ਮੰਡੀ ਅਤੇ ਕਈ ਹੋਰ ਸਥਾਨਾਂ ਜਿੱਥੇ ਆਮ ਲੋਕ ਆਪਣੇ ਪਰਿਵਾਰਾਂ ਦਾ ਪੋਸ਼ਣ ਕਰਨ ਖਾਤਰ,ਮਜਦੂਰੀ ਕਰਨ ਪਹੁੰਚਦੇ ਹਨ ਜਾ ਕੇ ਮਿੱਟੀ ਦੇ ਦੀਵੇ,ਬੱਤੀਆਂ ਅਤੇ ਸਰਸੋਂ ਦੇ ਤੇਲ ਦੇ ਪੈਕਟ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਸ ਮੌਕੇ ਵਿਸ਼ੇਸ਼ ਤੋਰ ਪਹੁੰਚੇ,ਫ਼ਰੀਦਕੋਟ ਰੱਤਨ ਅਤੇ ਸੀਰ ਸੋਸਾਇਟੀ ਦੇ ਸੰਸਥਾਪਕ ਸੰਦੀਪ ਅਰੋੜਾ ਅਤੇ ਪ੍ਰਿੰਸੀਪਲ ਡਾਕਟਰ ਪਰਮਿੰਦਰ ਸਿੰਘ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸਾਨੂੰ ਇਹਨਾਂ ਤਿਉਹਾਰਾਂ ਨੂੰ ਮਨਾਉਂਦਿਆਂ ਜਿੱਥੇ ਖਾਣ ਪੀਣ ਵਾਲੀਆਂ ਵਸਤਾਂ ਚੰਗੇ ਮਿਆਰ ਵਾਲੀਆਂ ਵਰਤਣੀਆਂ ਚਾਹੀਦੀਆਂ ਹਨ ਉੱਥੇ ਪਟਾਖਿਆਂ ਅਤੇ ਹੋਰ ਪਰਦੂਸ਼ਣ ਪੈਦਾ ਕਰਨ ਵਾਲੀਆਂ ਚੀਜ਼ਾਂ ਤੋਂ ਗ਼ੁਰੇਜ਼ ਕਰਦਿਆਂ ਇਸ ਦਿਨ ਤੇ ਘੱਟੋ ਘੱਟ ਇੱਕ ਪੌਦਾ ਲਗਾ ਕੇ ਜਾਂ ਪਹਿਲਾਂ ਲੱਗੇ ਹੋਏ ਰੁੱਖਾਂ ਦੀ ਸਾਂਭ ਸੰਭਾਲ ਕਰਕੇ ਗਰੀਨ ਦਿਵਾਲੀ ਮਨਾਉਂਦਿਆਂ ਵਾਤਾਵਰਣ ਦੀ ਸ਼ੁੱਧਤਾ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।
ਸੋਸਾਇਟੀ ਦੇ ਇਸ ਉਪਰਾਲੇ ਦੀ, ਨਿਰਮਾਣ ਮਜ਼ਦੂਰ ਯੂਨੀਅਨ ਦੇ ਪ੍ਰਧਾਨ,ਸਮੂਹ ਮੈਂਬਰਾਨ ਅਤੇ ਆਮ ਆਵਾਮ ਨੇ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਣ ਨੂੰ ਬਚਾਉਣ ਲਈ ਗਰੀਨ ਦਿਵਾਲੀ ਮਨਾਉਣ ਦਾ ਅਹਿਦ ਲੈਣਾ ਚਾਹੀਦਾ ਹੈ।
Leave a Comment
Your email address will not be published. Required fields are marked with *