ਮਾਂ ਗੁਜਰੀ ਦੇ ਛੋਟੇ ਲਾਲ ਪਿਆਰੇ,
ਕਿਉਂ ਨੀਹਾਂ ਵਿੱਚ ਚਿਣ ਦਿੱਤੇ, ਸਰਹਿੰਦ ਦੀਏ ਸਰਕਾਰੇ।
ਕਿਉਂ ਤੁਸੀਂ ਇਨ੍ਹਾਂ ਜ਼ੁਲਮ ਕਮਾਇਆ,
ਭੋਰਾ ਵੀ ਤੁਹਾਨੂੰ ਤਰਸ ਨਹੀਂ ਆਇਆ।
ਦੇਖ ਉਨ੍ਹਾਂ ਦਾ ਜੇਰਾ , ਨੀਹਾਂ ਵਿੱਚ ਖੜ ਕੇ ਵੀ ਨਹੀਂ ਸੀ ਘਬਰਾਉਦੇ,
ਬੋਲੇ ਸੋ ਨਿਹਾਲ ਦੇ ਸੀ ਜੈਕਾਰੇ ਲਾਉਦੇ।
ਸਿੱਖ ਕੌਮ ਲਈ ਦੇ ਗਏ ਆਪਣੀਆਂ ਜਾਨਾਂ,
ਵੇਖ ਉਨ੍ਹਾਂ ਦੇ ਹੌਸਲੇ ਕੰਬ ਉੱਠ ਗਈਆ ਸੀ ਕਈ ਜ਼ੁਬਾਨਾਂ।
ਉਹ ਵੀ ਤਾਂ ਸਨ ਕਿਸੇ ਮਾਂ ਦੇ ਲਾਲ,
ਧੰਨ ਉਹ ਮਾਤਾ ਗੁਜਰੀ ਜੀਨੇ ਭੇਜੇ, ਖੁਦ ਕਰਕੇ ਤਿਆਰ।
ਪੋਹ ਦਾ ਸੀ ਉਹ ਮਹੀਨਾ,
ਠੰਡਾ ਬੁਰਜ, ਵਿੱਚ ਬੰਦ ਮਾਂ ਗੁਜਰੀ ਤੇ ਦੋ ਨਿੱਕੀਆਂ ਜਾਨਾ ,
ਉਤੋਂ ਸ਼ੀਤ ਲਹਿਰ ਸੀ ਚਲਦੀ।
ਸੋਚ ਕਿ ਇਹ ਸਭ ਹਰ ਰੂਹ ਜਾਵੇ ਕੰਬਦੀ।
ਭੁੱਲ ਨਾ ਜਾਣਾ ਕਿਤੇ ਬੱਚਿਆਂ ਦੀ ਕੁਰਬਾਨੀ ਨੂੰ,
ਆਪਣੇ ਬੱਚਿਆਂ ਨੂੰ ਵੀ ਦੱਸਣਾ ਹਰ ਗੱਲ ਜ਼ਬਾਨੀ ਤੂੰ।

ਲਖਵਿੰਦਰ ਸਿੰਘ
ਲਾਇਬ੍ਰੇਰੀਅਨ
8437381596
ਪਿੰਡ ਦੇਹਲਾ ਸ਼ੀਹਾਂ (ਸੰਗਰੂਰ)