ਸੰਗਰੂਰ 21 ਫਰਵਰੀ: (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਲੇਖਕਾਂ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਲਈ ਮਾਂ ਬੋਲੀ ਦਿਵਸ ਵਜੋਂ ਪ੍ਰਚਾਰ ਮਾਰਚ ਕੀਤਾ ਗਿਆ। ਲੇਖਕਾਂ ਦੇ ਹੱਥਾਂ ਵਿੱਚ ‘ਘਰ ਤੇ ਬਾਹਰ ਪੰਜਾਬੀ ਬੋਲੋ, ਪੰਜਾਬੀ ਬੋਲਦੇ ਕਦੇ ਨਾ ਡੋਲੋ* ਮਾਟੋ ਫੜੇ ਹੋਏ ਸਨ। ਮਾਰਚ ਵਿੱਚ ਡਾ. ਭਗਵੰਤ ਸਿੰਘ, ਡਾ. ਇਕਬਾਲ ਸਿੰਘ, ਡਾ. ਤੇਜਵੰਤ ਮਾਨ, ਡਾ. ਨਰਵਿੰਦਰ ਸਿੰਘ ਕੌਸ਼ਲ, ਹਰੀ ਰਾਮ, ਜੰਗ ਸਿੰਘ ਫੱਟੜ, ਗੁਰਨਾਮ ਸਿੰਘ ਕਾਨੂੰਨਗੋ (ਰਿਟਾ.), ਅੰਮ੍ਰਿਤਪਾਲ ਅਜੀਜ਼, ਕੁਲਵੰਤ ਕਸਕ, ਫਤਿਹ ਪ੍ਰਭਾਕਰ, ਨਿਹਾਲ ਸਿੰਘ, ਜਗਦੀਪ ਸਿੰਘ ਗੰਧਾਰਾ ਐਡਵੋਕੇਟ, ਸੁਰਿੰਦਰਪਾਲ ਸਿੱਦਕੀ ਆਦਿ ਨੇ ਹਿੱਸਾ ਲਿਆ। ਇਹ ਮਾਰਚ ਪੱਛਮੀ ਬੰਗਾਲ ਹਾਲ ਬੰਗਲਾਦੇਸ਼ ਦੇ ਛੇ ਵਿਦਿਆਰਥੀਆਂ ਵੱਲੋਂ ਮਾਂ ਬੋਲੀ ਲਈ ਸਰਕਾਰੀ ਦਮਨ ਹੇਠ ਚਲਾਈਆਂ ਗੋਲੀਆਂ ਖਾ ਕੇ ਦਿੱਤੀ ਗਈ ਬੇਮਿਸਾਲ ਕੁਰਬਾਨੀ ਨੂੰ ਸਮਰਪਤ ਸੀ। ਮਾਰਚ ਦੇ ਆਗੂਆਂ ਡਾ. ਤੇਜਵੰਤ ਮਾਨ, ਡਾ. ਭਗਵੰਤ ਸਿੰਘ ਅਤੇ ਡਾ. ਕੌਸ਼ਲ ਵੱਲੋਂ ਮਾਰਚ ਦੌਰਾਨ ਥਾਂ ਥਾਂ ਤੇ ਭਾਸ਼ਨ ਦਿੱਤੇ ਗਏ ਅਤੇ ਲੋਕਾਂ ਨੂੰ ਮਾਂ ਬੋਲੀ ਪ੍ਰਤੀ ਜਾਗਰੂਕ ਕਰਦਿਆਂ ਛੇ ਬੰਗਲਾ ਵਿਦਿਆਰਥੀਆਂ ਦੀ ਕੁਰਬਾਨੀ ਦੇ ਮਾਨ ਸਨਮਾਨ ਵਿੱਚ ਆਪਣੀ ਮਾਂ—ਬੋਲੀ ਪੰਜਾਬੀ ਪ੍ਰਤੀ ਚੇਤਨ ਰਹਿਣ ਦੀ ਅਪੀਲ ਕੀਤੀ। ਮਾਂ—ਬੋਲੀ ਨਾਲ ਸੰਬੰਧਤ ਪੈਂਫਲਟ ਲੋਕਾਂ ਨੂੰ ਵੰਡੇ ਗਏ।