ਹੱਦੋਂ ਵੱਧ ਮਾਂ ਬੋਲੀ ਨੂੰ ਪਿਆਰ ਕਰਦੀ ਹਾਂ,
ਔਰਤ ਹਾਂ ਔਰਤ ਦਾ ਸਤਿਕਾਰ ਕਰਦੀ ਹਾਂ।
ਨੌਜਵਾਨਾਂ ਨੂੰ ਇਹੋ ਗੁਹਾਰ ਕਰਦੀ ਹਾਂ,
ਮਾਂ ਬੋਲੀ ਸਾਂਭਣ ਇਹੀ ਪ੍ਰਚਾਰ ਕਰਦੀ ਹਾਂ।
ਸਾਹਿਤਕਾਰਾਂ ਦਾ ਦਿਲ ਤੋਂ ਮੈਂ ਸਤਿਕਾਰ ਕਰਦੀ ਹਾਂ,
ਮਾਂ ਬੋਲੀ ਦੇ ਹੱਕ ‘ਚ ਪ੍ਰਸਾਰ ਕਰਦੀ ਹਾਂ।
ਜਿਸ ਦੀ ਗੋਦੀ ’ਚ ਬਹਿ ਕੇ ਮਾਂ ਬੋਲੀ, ਬੋਲੀ ਮੈਂ,
ਉਸ ਮਾਂ ਨੂੰ ਸਿਜਦਾ ਵਾਰਮ ਵਾਰ ਕਰਦੀ ਹਾਂ।
ਜਿਸ ਮਿੱਟੀ ਤੇ ਡੁੱਲ੍ਹਿਆ ਖੂਨ ਸ਼ਹੀਦਾਂ ਦਾ,
ਉਸ ਮਿੱਟੀ ਚ ਮੈਂ ਰੱਬ ਦਾ ਦੀਦਾਰ ਕਰਦੀ ਹਾਂ।
“ਬਲਜਿੰਦਰ” ਨੂੰ ਜਿਸ ਪੁਚਾਇਆ ਇਸ ਮੁਕਾਮ ਤੇ,
ਉਹ ਲਿਖਤਾਂ ਵਿੱਚ ਮਾਂ ਬੋਲੀ ਦਾ ਸ਼ਿੰਗਾਰ ਕਰਦੀ ਹਾਂ।

ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ