ਫਰੀਦਕੋਟ, 23 ਦਸੰਬਰ(ਵਰਲਡ ਪੰਜਾਬੀ ਟਾਈਮਜ਼)
ਨਿਊ ਕੈਂਟ ਰੋਡ ਗਲੀ ਨੰਬਰ 4 ਫਰੀਦਕੋਟ ਵਿਖੇ ਸਥਿੱਤ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਮਾਉਂਟ ਲਰਨਿੰਗ ਜੂਨੀਅਰਜ ਸਕੂਲ ਦੀ ਸ਼ਾਨਦਾਰ ਬਣੀ ਨਵੀਂ ਇਮਾਰਤ ’ਚ ਕਿ੍ਰਸਮਿਸ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲ ਨੂੰ ਰੰਗ-ਬਿਰੰਗੇ ਫੁੱਲਾਂ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ। ਸਮਾਗਮ ’ਚ ਮਾਪਿਆਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਧਰਮਵੀਰ ਸਿੰਘ (ਡੀ.ਈ.ਓ.) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦਾ ਸ਼ੱੁਭ ਆਰੰਭ ਮਾਤਾ ਸਰਸਵਤੀ ਦੀ ਵੰਦਨਾ ਅਤੇ ਜੋਤੀ ਜਗਾ ਕੇ ਕੀਤੀ। ਇਸ ਤੋਂ ਬਾਅਦ ਫੈਂਸੀ ਡਰੈੱਸ ’ਚ ਤਿਆਰ ਹੋਏ ਨੰਨੇ-ਮੰੁਨੇ ਵਿਦਿਆਰਥੀਆਂ ਨੇ ਡਾਂਸ ਪੇਸ਼ ਕਰਕੇ ਸਭ ਦਾ ਮਨੋਰੰਜਨ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਇੰਜੀ. ਸ਼੍ਰੀ ਚਮਨ ਲਾਲ ਗੁਲਾਟੀ ਅਤੇ ਮੈਨੇਜਿੰਗ ਡਾਇਰੇਕਟਰ ਸ਼੍ਰੀ ਪੰਕਜ ਗੁਲਾਟੀ, ਸ਼੍ਰੀਮਤੀ ਸੀਮਾ ਗੁਲਾਟੀ ਨੇ ਦੱਸਿਆ ਕਿ ਮਾਉਂਟ ਲਰਨਿੰਗ ਜੂਨੀਅਰਜ਼ ਸਕੂਲ ਦੀ ਨਵੀਂ ਇਮਾਰਤ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ, ਜਿਸ ’ਚ ਵਿਦਿਆਰਥੀਆਂ ਦੀ ਲੋੜ ਅਤੇ ਸਹੂਲਤ ਅਨੁਸਾਰ ਸਾਰੇ ਉਪਕਰਨ ਮੁਹੱਈਆ ਕਰਵਾਏ ਗਏ ਹਨ। ਸਕੂਲ ਦੀ ਨੋਡਲ ਅਫ਼ਸਰ ਮੈਡਮ ਸਟੈਫ਼ੀ (ਗੋਆ) ਨੇ ਆਏ ਹੋਏ ਮਾਪਿਆਂ ਅਤੇ ਮਹਿਮਾਨਾਂ ਨੂੰ ਆਉਣ ਵਾਲੇ ਵਿਦਿਅਕ ਸਾਲ 2024-25 ਦੀਆਂ ਨਵੀਆਂ ਵਿਦਿਅਕ ਨੀਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਸਿਲੇਬਸ ਅਨੁਸਾਰ ਵਿਦਿਆ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੰਪਿਊਟਰ ਕਲਾਸ, ਡਾਂਸ ਅਤੇ ਮਿਊਜ਼ਕ ਕਲਾਸ, ਸਵੀਮਿੰਗ ਕਲਾਸ ਅਤੇ ਪਰਸਨੈਲਟੀ ਡਿਵੈਲਪਮੈਂਟ ਆਦਿ ਕਲਾਸਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਪੰਕਜ ਗੁਲਾਟੀ ਨੇ ਦੱਸਿਆ ਕਿ ਦੋਵਾਂ ਸਕੂਲਾਂ ’ਚ ਬਹੁਤ ਹੀ ਯੋਗ ਮਿਹਨਤੀ ਅਤੇ ਤਜ਼ਰਬੇਕਾਰ ਅਧਿਆਪਕ ਹਨ। ਜਿੰਨਾਂ ਨੂੰ ਸਮੇਂ-ਸਮੇਂ ਵਿਸ਼ੇਸ਼ ਟ੍ਰੇਨਿੰਗ ਮੁਹੱਈਆ ਕਰਵਾਈ ਜਾਂਦੀ ਹੈ। ਇਸੇ ਕਰਕੇ ਮਾਉਂਟ ਲਿਟਰਾ ਜ਼ੀ ਸਕੂਲ ਦਾ ਸੀ.ਬੀ.ਐਸ.ਈ. ਬੋਰਡ ਦੀ ਦਸਵੀਂ ਅਤੇ ਬਾਰਵੀਂ ਦਾ ਹਰ ਸਾਲ 100 ਫੀਸਦੀ ਨਤੀਜਾ ਆਉਂਦਾ ਹੈ। ਇਸ ਮੌਕੇ ਮਾਪਿਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਬੱਚੇ ਇਸ ਸਕੂਲ ’ਚ ਆਉਣਾ ਪਸੰਦ ਕਰਦੇ ਹਨ ਅਤੇ ਪੜਾਈ ਕਰਵਾਉਣ ਦਾ ਤਰੀਕਾ ਵੀ ਬਹੁਤ ਵਧੀਆ ਹੈ ਅਤੇ ਸਕੂਲ ’ਚ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਪੜਿਆ ਜਾਂਦਾ ਹੈ, ਜਿਸ ਕਾਰਨ ਬੱਚੇ ਸਕੂਲ ’ਚ ਦਿਲ ਲਾ ਕੇ ਪੜਾਈ ਕਰ ਰਹੇ ਹਨ। ਅੰਤ ’ਚ ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਸਮਾਗਮ ’ਚ ਸ਼ਿਰਕਤ ਕਰਕੇ ਸਫ਼ਲ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ।
Leave a Comment
Your email address will not be published. Required fields are marked with *