ਫਰੀਦਕੋਟ, 5 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਮਾਉਂਟ ਲਰਨਿੰਗ ਜੂਨੀਅਰਜ਼ ਸਕੂਲ ਫਰੀਦਕੋਟ, ਜੋ ਕਿ ਨਿਊ ਕੈਂਟ ਰੋਡ, ਗਲੀ ਨੰਬਰ 4 ਵਿਖੇ ਸਥਿੱਤ ਹੈ, ਵਲੋਂ ਸ਼ਹਿਰ ਦੇ ਗੁਰੂ ਨਾਨਕ ਕਾਲੋਨੀ ਪਾਰਕ ’ਚ ਸ਼ਹਿਰ ਨਿਵਾਸੀਆਂ ਲਈ ਹੰਟ ਐਕਸਪ੍ਰਟਾਇਸ ਦਾ ਆਯੋਜਨ ਕੀਤਾ ਗਿਆ, ਜਿਸ ’ਚ ਲੋਕਾਂ ਨੇ ਭਾਰੀ ਗਿਣਤੀ ’ਚ ਬਹੁਤ ਉਤਸ਼ਾਹ ਨਾਲ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਅਤੇ ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ, ਮੈਡਮ ਸੀਮਾ ਗੁਲਾਟੀ ਨੇ ਦੱਸਿਆ ਕਿ ਹੰਟ ਐਕਸਪ੍ਰਟਾ ਇਸ ਸਮਾਗਮ ’ਚ ਬੱਚਿਆਂ ਅਤੇ ਮਾਪਿਆਂ ਲਈ ਰੋਚਿਕ ਗਤਿਵਿਧਿਆਂ ਜਿਵੇਂ ਕਿ ਡਾਂਸ, ਗਾਇਕੀ, ਐਕਟਿੰਗ, ਪੇਂਟਿੰਗ ਅਤੇ ਆਰਟ ਐਂਡ ਕਰਾਫਟ, ਫ਼ਨ ਗੇਮਜ਼ ਆਦਿ ਆਯੋਜਨ ਕੀਤਾ ਗਿਆ ਸੀ। ਇਹਨਾਂ ਗਤਿਵਿਧਿਆਂ ਦਾ ਸਭ ਨ ਖ਼ੂਬ ਆਨੰਦ ਮਾਣਿਆ ਮੁਕਾਬਲਿਆਂ ’ਚ ਜੇਤੂਆਂ ਨੂੰ ਸ਼ਾਨਦਾਰ ਤੋਹਫ਼ੇ ਦੇ ਕੇ ਉਹਨਾਂ ਦੀ ਹੋਂਸਲਾ ਅਫਜ਼ਾਈ ਕੀਤੀ ਗਈ। ਚਮਨ ਲਾਲ ਗੁਲਾਟੀ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਬੱਚਿਆਂ ਵਿੱਚ ਛੁਪੀ ਪ੍ਰਤਿਭਾ ਨੂੰ ਬਾਹਰ ਕਡਣਾ ਅਤੇ ਓਹਨਾਂ ਦਾ ਹੋਂਸਲਾ ਅਫਜਾਈ ਕਰਨਾ ਸੀ। ਮੈਡਮ ਸੀਮਾ ਗੁਲਾਟੀ ਨੇ ਕਿਹਾ ਕਿ ਮਾਉਂਟ ਲਰਨਿੰਗ ਜ਼ੀ ਸਕੂਲ ਹਮੇਸ਼ਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਹੈ ਤਾਂ ਹੀ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਗਤਿਵਿਧਿਆਂ ਦਾ ਵੀ ਸਮੇਂ-ਸਮੇਂ ਸਿਰ ਆਯੋਜਨ ਕਰਵਾਇਆ ਜਾਂਦਾ ਹੈ। ਚਮਨ ਲਾਲ ਗੁਲਾਟੀ ਨੇ ਦਸਿਆ ਕਿ ਮਾਉਂਟ ਲਰਨਿੰਗਜੂਨੀਅਰਜ਼ ਸਕੂਲ ਜੋ ਕਿ ਪਲੇਅ ਵੇ ਤੋਂ ਦੂਸਰੀ ਜਮਾਤ ਤੱਕ ਹੈ ਦੀ ਰਜਿਸਟ੍ਰੇਸ਼ਨ ਓਪਨ ਹੈ ਅਤੇ ਸੀਟਾਂ ਵੀ ਸੀਮਤ ਹਨ ਜਿਸ ਦਾ ਫਾਇਦਾ ਮਾਪੇ ਉਠਾ ਸਕਦੇ ਹਨ ਇਸ ਤੋਂ ਇਲਾਵਾ ਸਕੂਲ ਦੀ ਨਵੀਂ ਬਣੀ ਸੁੰਦਰ, ਅਤਿ ਆਧੁਨਿਕ ਇਮਾਰਤ ਦਾ ਉਦਘਾਟਨ ਵੀ ਕਿ੍ਰਸਮਿਸ ਤੋਂ ਪਹਿਲਾਂ ਕੀਤਾ ਜਾਵੇਗਾ ਸਕੂਲ ’ਚ ਬੱਚਿਆਂ ਨੂੰ ਰੋਚਿਕ ਅਤੇ ਨਿਵੇਕਲੇ ਢੰਗ ਨਾਲ ਸਿਖਿਆ ਪ੍ਰਦਾਨ ਕੀਤੀ ਜਾਵੇਗੀ। ਚਮਨ ਲਾਲ ਗੁਲਾਟੀ ਨੇ ਕਿਹਾ ਕਿ ਕੋਟਕਪੂਰਾ ਰੋਡ ਸਥਿਤ ਮਾਉਂਟ ਲਿਟਰਾ ਜ਼ੀ ਸਕੂਲ ਪਿਛਲੇ ਇੱਕ ਦਹਾਕੇ ਤੋਂ ਸਫਲਤਾਪੂਰਵਕ ਚੱਲ ਰਿਹਾ ਜੋ ਕਿ ਪੂਰੀ ਤਰਾਂ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਅਤੇ ਬੋਰਡ ਜਮਾਤਾਂ ਦਸਵੀਂ ਅਤੇ ਬਾਰਵੀਂ ਦਾ ਨਤੀਜਾ ਵੀ ਹਰ ਸਾਲ 100 % ਆਉਂਦਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਬਾਰਵੀਂ ਜਮਾਤ ਦੇ ਕਮਾਰਸ ਦੇ ਵਿਦਿਆਰਥੀ ਤੁਸ਼ਾਰ ਗੁਲਾਟੀ ਨੇ ਬੋਰਡ ਦੇ ਨਤੀਜਿਆਂ ’ਚ 99 % ਅੰਕ ਹਾਸਿਲ ਕਰਕੇ ਪੂਰੇ ਇਲਾਕੇ ’ਚ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਸਕੂਲ ਸੈਕਟਰੀ ਪੰਕਜ ਗੁਲਾਟੀ, ਦਿਨੇਸ਼ (ਜ਼ੋਨਲ ਪ੍ਰਡਕਟ ਮੈਨੇਜ਼ਰ) ਅਤੇ ਉਹਨਾਂ ਦੀ ਸਮੁੱਚੀ ਟੀਮ ਵੀ ਹਾਜਰ ਸੀ।