ਕੋਟਕਪੂਰਾ, 14 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ-ਫਰੀਦਕੋਟ ਸੜਕ ’ਤੇ ਸਥਿੱਤ ਮਾਉਂਟ ਲਿਟਰਾ ਜ਼ੀ ਸਕੂਲ ’ਚ ਮਾਤਾ ਸਰਸਵਤੀ ਜੀ ਦੀ ਪੂਜਾ ਕਰਕੇ ਬਸੰਤ ਪੰਚਮੀ ਦਾ ਤਿਓਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਲਈ ਪਤੰਗ ਬਣਾਉਣ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ’ਚ ਤੀਜੀ ਤੋਂ 5ਵੀਂ ਦੇ ਵਿਦਿਆਰਥੀਆਂ ’ਚ ਰੇਹਨਮ ਨੇ ਪਹਿਲਾ ਯੁਵਿਕਾ ਨੇ ਦੂਸਰਾ ਅਤੇ ਸਮਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ, ਛੇਵੀਂ ਤੋਂ ਅੱਠਵੀਂ ਜਮਾਤ ਦੇ ਪਤੰਗ ਬਣਾਉਣ ਦੇ ਮੁਕਾਬਲੇ ’ਚ ਦਿਸ਼ਿਕਾ ਨੇ ਪਹਿਲਾ, ਨਾਇਸ਼ਾ ਨੇ ਦੂਜਾ ਅਤੇ ਸੁਖਨੂਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਨੂੰ ਪੀਲੇ ਰੰਗ ਦੇ ਗੁਬਾਰੇ ਅਤੇ ਫੁੱਲਾਂ ਨਾਲ ਸਜਾਇਆ ਗਿਆ, ਐਵੇਂ ਲੱਗ ਰਿਹਾ ਸੀ ਕਿ ਜਿਵੇਂ ਸਾਰੀ ਬਸੰਤ ਮਾਉਂਟ ਲਿਟਰਾ ਜ਼ੀ ਸਕੂਲ ਦੇ ਵਿਹੜੇ ’ਚ ਹੀ ਉੱਤਰ ਆਈ ਹੋਵੇ, ਪੀਲੇ ਰੰਗ ਦੇ ਕੱਪੜਿਆਂ ’ਚ ਬੱਚੇ ਬਹੁਤ ਹੀ ਸੁੰਦਰ ਲੱਗ ਰਹੇ ਸਨ। ਬਸੰਤ ਪੰਚਮੀ ਦਾ ਤਿਓਹਾਰ ਮੌਕੇ ਵਿਦਿਆਰਥੀਆਂ ਦੀ ਤਰੱਕੀ ਲਈ ਅਰਦਾਸ ਕੀਤੀ ਗਈ। ਸਕੂਲ ਦੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਅਤੇ ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੱਜ ਦੇ ਦਿਨ ਵਿਦਿਆ, ਗਿਆਨ ਅਤੇ ਕਲਾ ਦੀ ਦੇਵੀ ਮਾਤਾ ਸਰਸਵਤੀ ਦੀ ਵੀ ਪੂਜਾ ਕੀਤੀ ਜਾਂਦੀ ਹੈ, ਜੋ ਸਾਨੂੰ ਵਿਦਿਆ ਦਾ ਵਰਦਾਨ ਪ੍ਰਦਾਨ ਕਰਦੀ ਹੈ। ਉਹਨਾਂ ਕਿਹਾ ਕਿ ਗਿਆਨ ਸਭ ਤੋਂ ਵੱਡੀ ਪੂੰਜੀ ਹੈ, ਜਿਸ ਨੂੰ ਨਾ ਕੋਈ ਰਾਜਾ ਖੋਹ ਸਕਦਾ ਹੈ ਤੇ ਨਾ ਹੀ ਕੋਈ ਚੋਰ ਚੁਰਾ ਸਕਦਾ ਅਤੇ ਨਾ ਹੀ ਕੋਈ ਸਕਾ-ਸਬੰਧੀ ਹਿੱਸਾ ਵੱਡਾ ਸਕਦਾ ਹੈ। ਮੌਕੇ ਸਕੂਲ ਦੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਬਸੰਤ ਦੂਜਾ ਪੰਚਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਪਤੰਗਬਾਜ਼ੀ ਦਾ ਖੂਬ ਆਨੰਦ ਮਾਣਿਆ। ਅੰਤ ’ਚ ਡਾ. ਸੁਰੇਸ਼ ਸ਼ਰਮਾ ਨੇ ਬੱਚਿਆਂ ਨੂੰ ਪਤੰਗਬਾਜ਼ੀ ਦੌਰਾਨ ਹੋਣ ਵਾਲੀਆਂ ਦੁਰਘਟਨਾਵਾਂ ਬਾਰੇ ਜਾਗਰੂਕ ਕੀਤਾ ਅਤੇ ਨਾਲ ਹੀ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਦੀ ਹਦਾਇਤ ਵੀ ਦਿੱਤੀ।