ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਾਮਵਰ ਵਿਦਿਅਕ ਸੰਸਥਾ ਮਾਉਂਟ ਲਿਟਰਾ ਜ਼ੀ ਸਕੂਲ ਵਿੱਚ ਭਾਰਤ ਦਾ ਪ੍ਰਸਿੱਧ ਤਿਓਹਾਰ ਦਿਵਾਲੀ ਬਹੁਤ ਹੀ ਚਾਅ ਅਤੇਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਸਵੇਰ ਦੀ ਵਿਸ਼ੇਸ਼ ਸਭਾ ਵਿੱਚ ਬੱਚਿਆਂ ਵਲੋਂ ਦਿਵਾਲੀ ਦੇ ਇਤਿਹਾਸ ਨਾਲ ਸਬੰਧਿਤਭਰਤ ਮਿਲਾਪ ਅਤੇ ਸ਼੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਨੂੰ ਦਸਰਾਉਂਦਾ ਨਾਟਕ ਪੇਸ਼ ਕੀਤਾਗਿਆ ਜਿਸ ਵਿਚ ਵਿਦਿਆਰਥੀਆਂ ਨੇ ਹਰੇਕ ਭੂਮਿਕਾ ਨੂੰ ਬਹੁਤ ਹੀ ਸੰਜੀਦਗੀ ਨਾਲ ਨਿਭਾਇਆ ਅਤੇ ਰੋਚਕਢੰਗ ਨਾਲ ਹਰ ਪਹਿਲੂ ਨੂੰ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆਸਕੂਲ ਦੇ ਚੇਅਰਮੈਨ ਇੰਜੀ. ਸ਼੍ਰੀ ਚਮਨਲਾਲ ਗੁਲਾਟੀ ਜੀ ਅਤੇ ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ ਜੀ ਬੱਚਿਆਂ ਨੂੰ ਦਿਵਾਲੀ ਦੇ ਦੋਹਰੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਗ ਸਾਹਿਬ ਜੀ ਨੇ ਆਪਣੇ ਸਮੇਤ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਰਿਹਾਅ ਕਰਵਾਇਆ ਸੀਅਤੇ ਇਸੇ ਦਿਨ ਹੀ ਸ਼੍ਰੀ ਰਾਮ ਚੰਦਰ ਜੀ ਮਾਤਾ ਸੀਤਾ ਅਤੇ ਲਸ਼ਮਨ ਸਮੇਤ 14 ਸਾਲਾਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਿਸ ਪਰਤੇ ਸੀ ਓਹਨਾਂਦੱਸਿਆ ਕਿ ਇਹ ਤਿਓਹਾਰ ਖੁਸੀਆਂ ਦਾ ਪ੍ਰਤੀਕ ਹੈ ਅਤੇ ਸਭ ਦਾ ਸਾਂਝਾ ਹੈ ਸੋ ਸਾਨੂੰ ਮਿਲ ਜੁਲ ਕੇ ਪਿਆਰ ਨਾਲ ਮਨਾਉਣਾ ਚਾਹਿਦਾ ਹੈ ਇਸ ਤੋਂਇਲਾਵਾ ਸਕੂਲ ਦੇ ਚਾਰੇ ਹਾਊਸਾਂ ਵਿੱਚ ਰੰਗਲੀ ਮੁਕਾਬਲੇ ਕਰਵਾਏ ਗਏ ਸਾਰੀਆਂ ਜਮਾਤਾਂ ਦੇ ਬੱਚਿਆਂ ਲਈ ਦੀਵਾ ਸਜਾਉਣ, ਪੋਸਟਰ ਮੇਕਿੰਗ, ਮੋਮਬਤੀ ਸਜਾਉਣ ਅਤੇ ਕਲਾਸਰੂਮ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸਭ ਵਿਦਿਆਰਥੀਆਂ ਨੇ ਬਹੁਤ ਹੀ ਵਧ ਚੜ੍ਹਕੇ ਹਿੱਸਾ ਲਿਆ ਇਸਮੌਕੇ ਸਕੂਲ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਰੰਗ ਬਿਰੰਗੇ ਫੁੱਲਾਂ, ਗੁਬਾਰਿਆਂ ਅਤੇ ਲੜੀਆਂ ਨਾਲ ਸਜਾਇਆ ਅਤੇ ਇਸ ਮੌਕੇ ਮਾਂ ਲਕਸ਼ਮੀ ਦੀਆਰਤੀ ਵੀ ਕੀਤੀ ਗਈ ਦਿਵਾਲੀ ਦੇ ਸ਼ੁਭ ਅਵਸਰ ਦੇ ਸ਼੍ਰੀ ਚਮਨ ਲਾਲ ਗੁਲਾਟੀ ਜੀ ਵਲੋਂ ਸਕੂਲ ਦੇ ਸਮੂਹ ਸਟਾਫ਼, ਡਰਾਇਵਰ ਅਤੇ ਦਰਜਾ ਚਾਰਕਰਮਚਾਰੀਆਂ ਨੂੰ ਸ਼ਾਨਦਾਰ ਤੋਹਫ਼ੇ ਦਿਤੇ ਅੰਤ ਵਿੱਚ ਸ਼੍ਰੀ ਚਮਨ ਲਾਲ ਗੁਲਾਟੀ ਜੀ ਅਤੇ ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ ਜੀਅਤੇ ਸਕੂਲ ਸੈਕਟਰੀ ਸ਼੍ਰੀ ਪੰਕਜ ਗੁਲਾਟੀ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰਦੂਸਣ ਤੋਂ ਬਚਣ ਲਈ ਪਟਾਖਿਆਂ ਰਹਿਤ ਗ੍ਰੀਨ ਦਿਵਾਲੀ ਮਨਾਉਣਦੀ ਹਦਾਇਤ ਦਿੱਤੀ ਅਤੇ ਸਭ ਮਾਪਿਆਂ, ਸਮੂਹ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦਿਵਾਲੀ ਦੇ ਸ਼ੁਭ ਤਿਓਹਾਰ ਦੀਆਂ ਸ਼ੁਭ ਕਾਮਨਾਵਾਂ ਦਿੱਤੀ।
Leave a Comment
Your email address will not be published. Required fields are marked with *