ਫਰੀਦਕੋਟ, 13 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ਨੇ ਫੈਪ ਇੰਡੀਆ ਐਵਾਰਡਸ 2023 ਚੰਡੀਗੜ੍ਹ ਯੂਨੀਵਰਸਿਟੀ ’ਚ ਆਯੋਜਿਤ ਇਵੈਂਟ ਵਿੱਚ ਬੜੇ ਸਨਮਾਨ “ਸਪੋਰਟਸ ਐਚੀਵਮੈਂਟ ਐਵਾਰਡ’’ ਪ੍ਰਾਪਤ ਕੀਤਾ ਹੈ। ਇਸ ਨਾਲ ਹੀ ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ ਨੂੰ ਖੇਡ ਸਾਧਨਾ ਸ਼੍ਰੇਣੀ ਵਿੱਚ “ਬੈਸਟ ਪਿ੍ਰੰਸੀਪਲ ਐਵਾਰਡ’’ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਦਾ ਉਤਸ਼ਾਹੀ ਸਮਰਪਣ ਅਦਭੁਤਤਾ ਦੀ ਸਾਂਸਕਿ੍ਰਤੀ ਨੂੰ ਵਧਾਉਣ ਵਿੱਚ ਮਹੱਤਵਪੂਰਣ ਹੈ। ਸਕੂਲ ਦੇ ਖੇਡ ਅਤੇ ਸਰੀਕਸਿੱਖਕ ਅਧਿਆਪਕ ਮਨਦੀਪ ਕੁਮਾਰ ਨੂੰ “ਬੈਸਟ ਸਪੋਰਟਸ ਕੋਚ ਐਵਾਰਡ’’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਮਾਊਂਟ ਲਿਟਰਾ ਜੀ ਸਕੂਲ ਦੇ ਰਾਸ਼ਟਰੀ ਸਟਾਰ ਖਿਡਾਰੀ ਸਾਹਿਲਜੋਤ ਸਿੰਘ ਨੂੰ ਉਸਦੀ ਅਦਭੁੱਤ ਉਪਲਬਧੀਆਂ ਲਈ ‘ਪ੍ਰਾਇਡ ਆਫ ਇੰਡੀਆ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਸਮਾਰੋਹ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਦੇ ਮੁੱਖ ਮਹਾਨ ਮਹਿਮਾਨ ਭੂਤਪੂਰਵ ਗਵਰਨਰ ਪੁੰਡੂਚੇਰੀ ਡਾ. ਕਿਰਨ ਬੇਦੀ ਅਤੇ ਸਿੱਖਿਆ ਰਾਜ ਮੰਤਰੀ ਡਾ. ਰਾਜ ਕੁਮਾਰ ਰੰਜਨ ਸਿੰਘ ਸਨ। ਉਪਰੋਕਤ ਸੰਮਾਨਾਂ ਨੂੰ ਕਿ੍ਰਕਟ ਦੇ ਭਾਰਤੀ ਟੀਮ ਦੇ ਪਹਿਲੇ ਖਿਡਾਰੀ ਬੀਬਾ ਨੇਹਾ ਤੰਵਰ ਅਤੇ ‘ਫੈਪ’ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਵਲੋਂ ਭੇਂਟ ਕੀਤੇ ਗਏ। ਸਕੂਲ ਦੇ ਪ੍ਰਧਾਨ ਇੰਜ. ਚਮਨ ਲਾਲ ਗੁਲਾਟੀ ਨੇ ਦੱਸਿਆ ਕਿ ਉਹਨਾਂ ਨੂੰ ਮਾਊਂਟ ਲਿਟਰਾ ਜੀ ਸਕੂਲ ਟੀਮ ’ਤੇ ਪੂਰਾ ਭਰੋਸਾ ਅਤੇ ਮਾਣ ਹੈ। ਉਹਨਾਂ ਦੀ ਲਗਨ ਅਤੇ ਮਿਹਨਤ ਕਾਰਨ ਹੀ ਸਕੂਲ ਨੇ ਇਹ ਮੁਕਾਮ ਹਾਸਲ ਕੀਤਾ। ਅਸੀਂ ਉਹਨਾਂ ਦੀਆਂ ਸਫਲਤਾਵਾਂ ਨੂੰ ਮੁਬਾਰਕ ਦਿੰਦੇ ਹਾਂ ਅਤੇ ਸਕੂਲ ਨੂੰ ਗਰਵਾਨਵਿਤ ਕਰਨ ਲਈ ਉਹਨਾ ਦੇ ਸਮਰਪਣ ਦੀ ਸਰਾਹਨਾ ਕਰਦੇ ਹਾਂ। ਉਨ੍ਹਾਂ ਭਰੋਸਾ ਦਿੱਤਾ ਕਿ ਅਸੀਂ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਹਰਦਮ ਤਿਆਰ ਹਾਂ।