ਫਰੀਦਕੋਟ, 20 ਮਈ (ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ਵੱਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇੱਕ ਰੋਜਾ ਵਾਟਰ ਪਾਰਕ ਅਤੇ ਐਡਵੈਂਚਰ ਪਾਰਕ ਟਿ੍ਰਪ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਅਤੇ ਪਿ੍ਰੰਸੀਪਲ ਡਾ: ਸੁਰੇਸ਼ ਸ਼ਰਮਾ ਨੇ ਟਰਿੱਪ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਖੁਸ਼ੀ-ਖੁਸ਼ੀ ਰਵਾਨਾ ਕੀਤਾ। ਇਸ ਯਾਤਰਾ ’ਚ ਸਕੂਲ ਦੇ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਯਾਤਰਾ ਦੌਰਾਨ ਵਿਦਿਆਰਥੀਆਂ ਦਾ ਖੂਬ ਮਨੋਰੰਜਨ ਹੋਇਆ। ਵਿਦਿਆਰਥੀਆਂ ਨੇ ਪਾਣੀ ’ਚ ਡੁਬਕੀ ਲਾ ਕੇ ਖੂਬ ਮਸਤੀ ਕੀਤੀ। ਸਮੁੰਦਰ ਦੀਆਂ ਲਹਿਰਾਂ ਵਿੱਚ ਬੱਚਿਆਂ ਦੀ ਖੁਸ਼ੀ ਦੀ ਹੱਦ ਵੇਖਣਯੋਗ ਸੀ। ਵਿਦਿਆਰਥੀਆਂ ਦੀਆਂ ਹੋਰ ਮਨੋਰੰਜਕ ਗਤੀਵਿਧੀਆਂ 5-ਡੀ ਸ਼ਅ, ਕੈਰੋਸਲ, ਖਿਡੌਣਾ ਟ੍ਰੇਨ, ਬੰਜੀ ਜੰਪਿੰਗ ਆਦਿ ਸਨ। ਬੱਚਿਆਂ ਨੇ ਫਿਲਮ ਦੇਖੀ, ਭੂਤ ਬੰਗਲੇ ਦਾ ਦੌਰਾ ਕੀਤਾ ਅਤੇ ਕਈ ਦਿਲਚਸਪ ਗਤੀਵਿਧੀਆਂ ਦਾ ਆਨੰਦ ਮਾਣਿਆ। ਅੰਤ ’ਚ ਸਕੂਲ ਪਰਤਣ ’ਤੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਅਤੇ ਪਿ੍ਰੰਸੀਪਲ ਡਾ: ਸੁਰੇਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ। ਜਦੋਂ ਬੱਚੇ ਵਾਪਸ ਆਏ ਤਾਂ ਉਹ ਬਹੁਤ ਖੁਸ਼ ਸਨ। ਮਾਪਿਆਂ ਨੇ ਵੀ ਸਕੂਲ ਦੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਅੱਗੇ ਵੱਧਦਾ ਰਹੇਗਾ ਅਤੇ ਭਵਿੱਖ ’ਚ ਵੀ ਅਜਿਹੀਆਂ ਗਤੀਵਿਧੀਆਂ ਦਾ ਆਯੋਜਨ ਕਰਦੇ ਰਹਿਣ ਦਾ ਭਰੋਸਾ ਦਿੱਤਾ।
Leave a Comment
Your email address will not be published. Required fields are marked with *