ਫ਼ਤਹਿਗੜ੍ਹ ਸਾਹਿਬ, 11ਮਾਰਚ (ਵਰਲਡ ਪੰਜਾਬੀ ਟਾਈਮਜ਼)
ਮਾਂ ਬੋਲੀ ਨਾਲ ਸਭ ਤੋਂ ਪਹਿਲਾ ਮਾਂ ਹੀ ਬੱਚੇ ਦੀ ਸਾਂਝ ਪੁਆਉਂਦੀ ਹੈ, ਤਾਹੀ ਤਾਂ ਇਹ ਮਾਤ ਭਾਸ਼ਾ ਅਖਵਾਉਂਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਰਦੀਪ ਸਿੰਘ ਐਮ. ਡੀ. ਟਰਾਇਕੈਮ ਥਰੈਪੀ ਸੈਂਟਰ ਸਰਹਿੰਦ ਨੇ ਕੀਤਾ, ਉਨ੍ਹਾਂ ਕਿਹਾ ਕਿ ਸਾਨੂੰ ਫਖ਼ਰ ਹੋਣਾ ਚਾਹੀਦਾ ਹੈ ਕਿ ਇਹ ਮਾਖਿਓਂ ਮਿੱਠੀ ਸਾਡੀ ਮਾਂ ਬੋਲੀ ਪੰਜਾਬੀ ਜੋ ਮੌਜੂਦਾ ਸਮੇਂ ਦੇਸ਼ਾਂ-ਵਿਦੇਸ਼ਾਂ ਵਿਚ ਵੀ ਬੋਲੀ, ਸੁਣੀ ਤੇ ਲਿਖੀਂ ਜਾ ਰਹੀ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰਪ੍ਰੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਮਾਂ ਬੋਲੀ ਹਰ ਵਿਅਕਤੀ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਉੱਤਮ ਵਸੀਲਾ ਹੁੰਦੀ ਹੈ। ਹਰ ਵਿਅਕਤੀ ਨੂੰ ਆਪਣੀ ਮਾਂ ਬੋਲੀ ਦਾ ਗਿਆਨ ਹੋਣਾ ਬੇਹੱਦ ਜ਼ਰੂਰੀ ਹੈ। ਇਸ ਉਪਰੰਤ ਸੰਤ ਬਾਬਾ ਉੱਤਮ ਸਿੰਘ ਜੀ ਸੇਵਾ ਸੁਸਾਇਟੀ ਸਰਹਿੰਦ ਦੇ ਸੀਨੀਅਰ ਮੈਂਬਰ ਜਸਵਿੰਦਰ ਪਾਲ ਸਿੰਘ ਅਤੇ ਜੀਵਨ ਰੇਖਰਾਓ ਵੱਲੋ ਟਰਾਇਕੈਮ ਥਰੈਪੀ ਸੈਂਟਰ ਸਰਹਿੰਦ ਦੇ ਐਮ.ਡੀ. ਪਰਦੀਪ ਸਿੰਘ ਦੀਆ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਵਿਸ਼ੇਸ਼ ਸਨਮਾਨ ਚਿੰਨ ਭੇਂਟ ਕਰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਵਿੰਦਰ ਸਿੰਘ, ਮੈਡਮ ਨੇਹਾ, ਮੈਡਮ ਅੰਜਲੀ, ਜਗਰੂਪ, ਕਮਲ ਅਤੇ ਸੁਸਾਇਟੀਮੈਂਬਰ ਆਦਿ ਹਾਜ਼ਰ ਸਨ।