ਬਾਬਾੇ ਨਾਨਕ ਨੇ ਆਪਣਾ ਸਾਰਾ ਜੀਵਨ ਮਾਨਵਤਾ ਦੀ ਸੇਵਾ ’ਚ ਲਾ ਦਿੱਤਾ : ਸਵਾਮੀ ਬ੍ਰਹਮ ਮੁਨੀ ਸ਼ਾਸ਼ਤਰੀ
ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ : ਸੰਤ ਰਿਸ਼ੀ ਰਾਮ
ਕੋਟਕਪੂਰਾ, 28 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ ਵੱਲੋਂ ਜਗਤ ਗੁਰੂ ਨਾਨਕ ਦੇਵ ਜੀ ਦੇ 554ਵੇਂ ਗੁਰਪੁਰਬ ਮੌਕੇ ਪੰੁਨਿਆ ਦੇ ਸ਼ੱੁਭ ਦਿਹਾੜੇ ਨੂੰ ਸਮਰਪਿਤ ਗਰੀਬ ਤੇ ਜ਼ਰੂਰਤਮੰਤ ਮਰੀਜ਼ਾਂ ਲਈ ਅੱਖਾਂ ਦਾ ਵਿਸ਼ਾਲ ਮੁਫ਼ਤ ਲੈਂਜ ਕੈਂਪ ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ ਵਿਖੇਲਾਇਆ ਗਿਆ। ਕੈਂਪ ਦਾ ਰਸਮੀ ਉਦਘਾਟਨ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਦੇ ਚੀਫ਼ ਪੈਟਰਨ ਸਵਾਮੀ ਬ੍ਰਹਮ ਮੁਨੀ ਸ਼ਾਸ਼ਤਰੀ ਜਲਾਲ ਵਾਲਿਆਂ ਅਤੇ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਚੈਨਾ ਰੋਡ ਜੈਤੋ ਦੇ ਪ੍ਰਧਾਨ, ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ ਦੇ ਸੰਚਾਲਕ ਅਤੇ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਨੇ ਸਾਂਝੇ ਤੌਰ ’ਤੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਬੋਲਦਿਆਂ ਸਵਾਮੀ ਬ੍ਰਹਮ ਮੁਨੀ ਸ਼ਾਸ਼ਤਰੀ ਜਲਾਲ ਵਾਲਿਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ੳੱੁਪਰ ਚਾਨਣਾ ਪਾਉਂਦਿਆਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਮੁਚੀ ਮਾਨਵਤਾ ਦੇ ਸਾਂਝੇ ਗੁਰੂ ਹਨ ਅਤੇ ਉਹਨਾਂ ਨੇ ਆਪਣਾ ਸਾਰਾ ਜੀਵਨ ਮਾਨਵਤਾ ਦੀ ਸੇਵਾ ਵਿਚ ਲਾ ਦਿੱਤਾ। ਉਨਾਂ ਨੇ ਸਿਰਫ਼ ਭਾਰਤ ਹੀ ਨਹੀਂ ਸਗੋਂ ਅਫਗਾਨਿਸਤਾਨ, ਇਰਾਨ ਅਤੇ ਅਰਬ ਦੇਸ਼ਾਂ ਵਿਚ ਜਾ ਕੇ ਵੀ ਲੋਕਾਂ ਨੂੰ ਸੱਚ ਦੇ ਮਾਰਗ ’ਤੇ ਚਲਣ ਦੇ ਉਪਦੇਸ਼ ਦਿੱਤੇ। ਇੱਕ ਪਰਮਾਤਮਾ ਨੂੰ ਮੰਨਣਾ, ਵਹਿਮ-ਭਰਮ, ਪਾਖੰਡਾ ਤੋਂ ਦੂਰ ਰਹਿਣਾ, ਮਾਨਵਤਾ ਦੀ ਸੇਵਾ ਕਰਨਾ ਆਦਿ ਸਿੱਖਿਆਵਾਂ ਗੁਰੂ ਜੀ ਦੀ ਦੇਣ ਹਨ। ਸਾਨੂੰ ਵੀ ਇਹਨਾਂ ਸਿੱਖਿਆਂਵਾ ਨੂੰ ਆਪਣੇ ਜੀਵਨ ਵਿਚ ਅਪਨਾਉਣਾ ਚਾਹੀਦਾ ਹੈ ਅਤੇ ਮਾਨਵਤਾ ਦੀ ਭਲਾਈ ਲਈ ਕੰਮ ਕਰਨੇ ਚਾਹੀਦੇ ਹਨ। ਇਸ ਮੌਕੇ ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਨੇ ਕਿਹਾ ਕਿ ਅੱਜ ਸੰਸਾਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਕਿਰਤ ਕਰੋ ਤੇ ਵੰਡ ਛਕੋ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨਾ ਸਮਾਂ ਪਹਿਲਾਂ ਹੀ ਔਰਤ ਨੂੰ ਸਮਾਜ ਅੰਦਰ ਬਰਾਬਰਤਾ ਦਾ ਅਧਿਕਾਰ ਦੇਣ ਦੀ ਗੱਲ ਕੀਤੀ ਤੇ ਕਿਹਾ ਕਿ ਰਾਜਾ ਮਹਾਰਾਜਾ, ਰਿਸ਼ੀ ਮੁਨੀਆਂ ਨੂੰ ਜਨਮ ਦੇਣ ਵਾਲੀ ਬਾਰੇ ਮੰਦਾ ਨਹੀਂ ਬੋਲਿਆ ਜਾਣਾ ਚਾਹੀਦਾ। ਉਨਾਂ ਕਿਹਾ ਕਿ ਸੰਸਾਰ ਵਿਚ ਗਰੀਬ ਦੀ ਸੇਵਾ ਪਰਮਾਤਮਾ ਦੀ ਸੇਵਾ ਕਰਨ ਦੇ ਬਰਾਬਰ ਹੈ ਤੇ ਸਮਾਜ ਸੇਵੀ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ ਜੋ ਇਸ ਜ਼ਮਾਨੇ ਵਿਚ ਵੀ ਜ਼ਰੂਰਤਮੰਦਾਂ ਦੀ ਬਾਂਹ ਫੜਦੀਆਂ ਹਨ। ਉਨਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਲੋੜਵੰਦਾਂ ਦੀ ਸਹਾਇਤਾ ਕਰਕੇ ਜੋ ਸਕੂਨ ਮਿਲਦਾ ਹੈ ਉਹ ਹੋਰ ਕਿਤੋਂ ਨਹੀਂ ਮਿਲਦਾ। ਇਸ ਲਈ ਆਓ ਆਪਣੇ ਸਮੇਂ ਵਿਚੋਂ ਕੁੱਝ ਨਾ ਕੁੱਝ ਸਮਾਂ ਦੁਖੀਆਂ, ਗਰੀਬਾਂ ਤੇ ਬੀਮਾਰਾਂ ਦੀ ਸੇਵਾ ਸੰਭਾਲ ’ਚ ਲਾ ਕੇ ਆਪਣਾ ਮਨੁੱਖਾ ਜੀਵਨ ਸਫ਼ਲ ਬਣਾਉਣ ਦਾ ਚਾਰਾ ਕਰੀਏ। ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਨੇ ਦੱਸਿਆ ਕਿ ਅੱਖਾਂ ਦੇ ਇਸ ਵਿਸ਼ਾਲ ਮੁਫ਼ਤ ਲੈਂਜ ਕੈਂਪ ’ਚ ਅੱਖਾਂ ਦੇ ਆਪ੍ਰੇਸ਼ਨਾਂ ਦੇ ਮਾਹਿਰ ਡਾਕਟਰ ਦੀਪਕ ਗਰਗ, ਡਾ. ਮੋਨਿਕਾ ਬਲਿਆਨ ਅਤੇ ਡਾ. ਭੁਪਿੰਦਰਪਾਲ ਕੌਰ ਨੇ ਲਗਭਗ 750 ਮਰੀਜ਼ਾਂ ਦੀਆਂ ਅੱਖਾਂ ਚੈੱਕ ਕਰਕੇ 225 ਮਰੀਜ਼ ਆਪ੍ਰੇਸ਼ਨ ਲਈ ਚੁਣੇ, ਜਿੰਨਾਂ ਦੇ ਆਉਣ ਵਾਲੇ ਦਿਨਾਂ ਅੰਦਰ ਮੁਫ਼ਤ ਆਪ੍ਰਸ਼ੇਨ ਕੀਤੇ ਜਾਣਗੇ। ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਨੇ ਦੱਸਿਆ ਕਿ ਜਿੰਨਾਂ ਮਰੀਜ਼ਾਂ ਨੂੰ ਸੂਗਰ, ਬਲੱਡ ਪ੍ਰੈਸ਼ਰ ਜਾਂ ਦਿਲ ਦਾ ਰੋਗ ਸੀ ਉਹਨਾਂ ਨੂੰ ਸਿਰਫ਼ ਦਵਾਈ ਦਿੱਤੀ ਗਈ। ਮਰੀਜ਼ਾਂ ਲਈ ਰਹਿਣ-ਸਹਿਣ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਸੁਸਾਇਟੀ ਵੱਲੋਂ ਮੁਫ਼ਤ ਕੀਤਾ ਗਿਆ। ਇਸ ਮੌਕੇ ਸਾਬਕਾ ਮੈਨੇਜਰ ਮੇਜਰ ਸਿੰਘ ਗੋਂਦਾਰਾ ਡੇਲਿਆਂਵਾਲੀ, ਜਸਵਿੰਦਰ ਸਿੰਘ ਪਟਵਾਰੀ, ਜਗਦੀਸ਼ ਸਿੰਘ ਸਰਾਵਾਂ, ਪਿਆਰੇ ਲਾਲ ਸ਼ਰਮਾ, ਮਹਿੰਦਰ ਸਿੰਘ ਨਿਰਵਾਨ, ਸੁਰਜੀਤ ਸਿੰਘ ਅਰੋੜਾ ਰੋੜੀਕਪੂਰਾ, ਸਤਵਿੰਦਰਪਾਲ ਸਿੰਘ ‘ਸੱਤੀ’ ਅੰਗਰੋਈਆ, ਤੇਜਿੰਦਰ ਸਿੰਘ ਬਰਾੜ, ਗਗਨਦੀਪ ਸਿੰਘ ਰੋੜੀਕਪੂਰਾ, ਹਰਿੰਦਰ ਸਿੰਘ ਲੰਡੇ, ਜਗਮੀਤ ਸਿੰਘ ਮੱਲਣ, ਜਸਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਮਨੀ ਸਿੰਘ, ਗੁਰਪ੍ਰੀਤ ਸਿੰਘ ਬਾਜਾਖਾਨਾ, ਹਰਪ੍ਰੀਤ ਸਿੰਘ , ਅਮਨ ਸਿੰਘ ਕਾਉਣੀ, ਕਰਨ ਸਿੰਘ ਜਲਾਲ, ਬਾਗੜ ਸਿੰਘ ਫ਼ੋਜੀ, ਬਿੰਦਰ ਸਿੰਘ ਆਦਿ ਹਾਜ਼ਰ ਸਨ। ਅੰਤ ਵਿਚ ਸੁਸਾਇਟੀ ਵੱਲੋਂ ਡਾਕਟਰਾਂ, ਸਹਿਯੋਗੀ ਤੇ ਪਤਵੰਤੇ ਸੱਜਣਾਂ ਨੂੰ ਯਾਦਗਾਰੀ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।
Leave a Comment
Your email address will not be published. Required fields are marked with *