ਕੋਟਕਪੂਰਾ, 29 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਵਿਸ਼ਵਾਸ਼ ਲਾਇਨਜ ਕਲੱਬ ਵੱਲੋਂ ਮਾਤਾ ਗੁਜਰ ਕੌਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਯਾਦ ’ਚ ਮਨਮੋਹਨ ਕਿ੍ਰਸ਼ਨ ਮਿੱਕੀ ਬਰਗਾੜੀ ਦੀ ਦੁਕਾਨ ਸਾਹਮਣੇ ਛੋਲੇ/ਕੁਲਚਿਆਂ ਦਾ ਲੰਗਰ ਲਾਇਆ ਗਿਆ। ਕਲੱਬ ਦੇ ਪੀਆਰਓ ਡਾ. ਰਵਿੰਦਰਪਾਲ ਕੋਛੜ ਮੁਤਾਬਿਕ ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਲਾਇਨਜ ਕਲੱਬ ਦੇ ਮੈਂਬਰ ਗੁਰਦਵਾਰਾ ਸਾਹਿਬ ਗੁਰੂ ਰਾਮਦਾਸ ਜੀ ਮੁਹੱਲਾ ਪ੍ਰੇਮ ਨਗਰ ਵਿਖੇ ਇਕੱਤਰ ਹੋਏ ਤੇ ਗੁਰੂ ਸਾਹਿਬ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਗਈ। ਇਸ ਉਪਰੰਤ ਐੱਮ.ਜੇ.ਐੱਫ. ਗੁਰਦੀਪ ਸਿੰਘ ਵੱਲੋਂ ਆਪਣੇ ਪੁੱਤਰ ਅਮਨ ਸਿੰਘ ਦੀ ਵਿਆਹ ਦੀ ਵਰ੍ਹੇਗੰਢ ਨੂੰ ਮੁੱਖ ਰੱਖਦੇ ਅਤਿ ਲੋੜਵੰਦ ਵਿਅਕਤੀਆਂ ਨੂੰ ਕੰਬਲ ਤਕਸੀਮ ਕੀਤੇ ਗਏ। ਆਪਣੇ ਸੰਬੋਧਨ ਦੌਰਾਨ ਗੁਰਦੀਪ ਸਿੰਘ ਮੈਨੇਜਰ ਅਤੇ ਰਜਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਅੱਜ ਸਾਨੂੰ ਧਾਰਮਿਕ ਸਥਾਨਾ ਦੇ ਨਾਲ ਨਾਲ ਬੱਚਿਆਂ ਤੇ ਨੌਜਵਾਨਾ ਲਈ ਜਿੱਥੇ ਖੇਡ ਸਟੇਡੀਅਮ ਬਣਾਉਣ ਵਾਲੇ ਪਾਸੇ ਸੋਚਣਾ ਚਾਹੀਦਾ ਹੈ, ਉੱਥੇ ਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਲੋੜਵੰਦ ਪਰਿਵਾਰਾਂ ਲਈ ਗਰਮ ਕੱਪੜਿਆਂ ਜਾਂ ਕੰਬਲਾਂ ਦਾ ਪ੍ਰਬੰਧ ਕਰਨ ਦੀ ਸੋਚ ਵੀ ਅਪਣਾਉਣੀ ਪਵੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਵੀਰਕਰਨ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਹੈਲੀ, ਰਜਿੰਦਰ ਸਿੰਘ ਸਰਾਂ, ਸੰਦੀਪ ਕੌੜਾ, ਜਸਵੀਰ ਸਿੰਘ, ਜਗਸੀਰ ਸਿੰਘ ਸੋਨਾ, ਰਛਪਾਲ ਸਿੰਘ ਭੁੱਲਰ, ਨਛੱਤਰ ਸਿੰਘ, ਨਵਾਬ ਸਿੰਘ, ਨਿਤਿਨ ਗੋਇਲ, ਚਰਨਜੀਤ ਸਿਡਾਨਾ, ਨਰਜਿੰਦਰ ਸਿੰਘ ਖਾਰਾ, ਜਗਸੀਰ ਸਿੰਘ ਸਰਪੰਚ, ਡਾਕਟਰ ਬੀ.ਕੇ. ਕਪੂਰ, ਵਿਕਰਾਂਤ ਧੀਂਗੜਾ ਆਦਿ ਵੀ ਹਾਜਰ ਸਨ।
Leave a Comment
Your email address will not be published. Required fields are marked with *