ਕੋਟਕਪੂਰਾ, 8 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਜੋ ‘ਪੰਜਾਬ ਬਚਾਓ ਯਾਤਰਾ’ ਕੱਢੀ ਜਾ ਰਹੀ ਹੈ, ਉਸ ਯਾਤਰਾ ਦੌਰਾਨ ਮਾਲਵਾ ਖੇਤਰ ’ਚ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੀਆਂ। ਉਪਰੋਕਤ ਜਾਣਕਾਰੀ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ। ਉਹਨਾਂ ਕਿਹਾ ਕਿ ਇਸ ਯਾਤਰਾ ’ਚ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਰਾਜ ਭਾਗ ’ਚ ਕੀਤੇ ਗਏ ਕੰਮਾਂ, ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਦਾ ਜਿਕਰ ਕੀਤਾ ਜਾ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਹੀ ਇਕੋ ਇਕ ਖੇਤਰੀ ਪਾਰਟੀ ਹੈ, ਜੋ ਪੰਜਾਬ ਨੂੰ ਬਚਾਅ ਸਕਦੀ ਹੈ, ਕਿਉਂਕਿ ਦੂਜੀਆਂ ਸਿਆਸੀ ਪਾਰਟੀਆਂ ਤਾਂ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਗੁੰਮਰਾਹ ਹੀ ਕਰ ਰਹੀਆਂ ਹਨ। ਹਰਗੋਬਿੰਦ ਕੌਰ ਨੇ ਕਿਹਾ ਕਿ ‘ਪੰਜਾਬ ਬਚਾਓ ਯਾਤਰਾ’ 9 ਫਰਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 10:30 ਵਜੇ ਜੀਰਾ, ਦੁਪਹਿਰ 2:30 ਵਜੇ ਫਿਰੋਜਪੁਰ ਸਹਿਰੀ, 15 ਫਰਵਰੀ ਦਿਨ ਵੀਰਵਾਰ ਨੂੰ ਸਵੇਰੇ 10:30 ਵਜੇ ਫਿਰੋਜਪੁਰ ਦਿਹਾਤੀ, ਦੁਪਹਿਰ 2:30 ਵਜੇ ਫਰੀਦਕੋਟ, 19 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 10:30 ਵਜੇ ਗਿੱਦੜਬਾਹਾ, ਦੁਪਹਿਰ 2:30 ਵਜੇ ਮੁਕਤਸਰ, 20 ਫਰਵਰੀ ਦਿਨ ਮੰਗਲਵਾਰ ਨੂੰ ਸਵੇਰੇ 10:30 ਵਜੇ ਗੁਰੂ ਹਰਸਹਾਏ, ਦੁਪਹਿਰ 2:30 ਵਜੇ ਜਲਾਲਾਬਾਦ, 22 ਫਰਵਰੀ ਦਿਨ ਵੀਰਵਾਰ ਨੂੰ ਸਵੇਰੇ 10:30 ਵਜੇ ਫਾਜਿਲਕਾ, ਦੁਪਹਿਰ 2:30 ਵਜੇ ਅਬੋਹਰ, 23 ਫਰਵਰੀ ਦਿਨ ਸੁਕਰਵਾਰ ਨੂੰ ਸਵੇਰੇ 10:30 ਵਜੇ ਬੱਲੂਆਣਾ, ਦੁਪਹਿਰ 2-30 ਵਜੇ ਮਲੋਟ, 26 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 10:30 ਵਜੇ ਲੰਬੀ, ਦੁਪਿਹਰ 2:30 ਵਜੇ ਬਠਿੰਡਾ ਦਿਹਾਤੀ, 27 ਫਰਵਰੀ ਦਿਨ ਮੰਗਲਵਾਰ ਸਵੇਰੇ 10:30 ਵਜੇ ਭੁੱਚੋ ਮੰਡੀ, ਦੁਪਹਿਰ 2:30 ਵਜੇ ਬਠਿੰਡਾ ਸ਼ਹਿਰੀ, 4 ਮਾਰਚ ਦਿਨ ਸੋਮਵਾਰ ਨੂੰ ਸਵੇਰੇ 10:00 ਵਜੇ ਕੋਟਕਪੂਰਾ, ਦੁਪਹਿਰ 2:30 ਵਜੇ ਜੈਤੋ, 5 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਬਾਘਾ ਪੁਰਾਣਾ, ਦੁਪਹਿਰ 2:30 ਵਜੇ ਨਿਹਾਲ ਸਿੰਘ ਵਾਲਾ, 6 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 10:30 ਵਜੇ ਧਰਮਕੋਟ , ਦੁਪਹਿਰ 2:30 ਵਜੇ ਮੋਗਾ, 7 ਮਾਰਚ ਦਿਨ ਵੀਰਵਾਰ ਨੂੰ ਸਵੇਰੇ 10-30 ਵਜੇ ਰਾਮਪੁਰਾ ਫੂਲ , ਦੁਪਹਿਰ 2:30 ਵਜੇ ਮੌੜ, 8 ਮਾਰਚ ਦਿਨ ਸੁਕਰਵਾਰ ਨੂੰ ਸਵੇਰੇ 10:30 ਵਜੇ ਬੁਢਲਾਡਾ, ਦੁਪਹਿਰ 2:30 ਵਜੇ ਮਾਨਸਾ ਅਤੇ 11 ਮਾਰਚ ਦਿਨ ਸੋਮਵਾਰ ਨੂੰ ਸਵੇਰੇ 10:30 ਵਜੇ ਸਰਦੂਲਗੜ ਤੇ ਦੁਪਹਿਰ 2:30 ਵਜੇ ਤਲਵੰਡੀ ਸਾਬੋ ਵਿਖੇ ਪੁੱਜੇਗੀ।