ਲੁਧਿਆਣਾ 27 ਅਪ੍ਰੈਲ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਦੇ ਖੇਤਰ ਵਿੱਚ ਮੰਨੀ ਪ੍ਰਮੰਨੀ ਸਖ਼ਸ਼ੀਅਤ ਸਰਵਿਸ ਮੈਟਰ ਦੇ ਮਾਹਿਰ ਮਾ. ਨਾਜ਼ਰ ਸਿੰਘ ਧੌਲ ਖੁਰਦ ਅਤੇ ਸੁਘੜ ਸਿਆਣੀ ਮਾਤਾ ਪ੍ਰਕਾਸ਼ ਕੌਰ ਦੀ ਨਿੱਘੀ ਯਾਦ ਵਿੱਚ ਉਨ੍ਹਾਂ ਦੀਆਂ ਤਿੰਨੇ ਧੀਆਂ ਲੈਕ. ਕੁਲਵਿੰਦਰ ਕੌਰ, ਜਸਵਿੰਦਰ ਕੌਰ ਟੋਨੀ ਅਤੇ ਰਮਨਪ੍ਰੀਤ ਕੌਰ ਰੀਤੂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਧੌਲ ਖੁਰਦ ਵਿਖੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਸਾਰੇ 50 ਬੱਚਿਆਂ ਨੂੰ ਨਵੇਂ ਸ਼ੈਸ਼ਨ ਦੀ ਸ਼ੁਰੂਆਤ ਤੇ ਸਕੂਲੀ ਬੈਗ ਦਿੱਤੇ ਗਏ।
ਇਸ ਮੌਕੇ ਲੈਕਚਰਾਰ ਸ਼੍ਰੀਮਤੀ ਕੁਲਵਿੰਦਰ ਕੌਰ ਨੇ ਕਿਹਾ ਕਿ ਜਿੱਥੇ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਪ੍ਰਕਾਸ਼ ਕੌਰ ਹਮੇਸ਼ਾ ਲੋੜਵੰਦਾਂ ਦੇ ਹਮਦਰਦ ਰਹੇ, ਦੁੱਖ ਸੁੱਖ ਦੇ ਭਾਈਵਾਲ ਰਹੇ, ਇਮਾਨਦਾਰੀ, ਦਿਆਨਦਾਰੀ ਤੇ ਪਹਿਰਾ ਦਿੱਤਾ, ਗੁਰੂ ਦੇ ਭਾਣੇ ਵਿੱਚ ਰਹੇ। ਉੱਥੇ ਹੀ ਉਨ੍ਹਾਂ ਦੇ ਪਿਤਾ ਮਾਸਟਰ ਨਾਜ਼ਰ ਸਿੰਘ ਸਿੱਖਿਆ ਨੂੰ ਪ੍ਰਫੁੱਲਤ ਕਰਨ ਅਤੇ ਵਿਭਾਗੀ ਕੰਮ ਕਾਜ, ਸਰਵਿਸ ਮੈਟਰ ਵਿੱਚ ਵਡਮੁੱਲੀ ਮੁਹਾਰਤ ਰੱਖਣ ਸਦਕਾ ਜ਼ਿਲ੍ਹੇ ਵਿੱਚ ਉਹ ਬਹੁਤ ਸਤਿਕਾਰੇ ਜਾਂਦੇ ਸਨ। ਉਨ੍ਹਾਂ ਦੀ ਯਾਦ ਵਿਚ ਪਰਿਵਾਰ ਵਲੋਂ ਬੱਚਿਆਂ ਨਾਲ ਕੁੱਝ ਸਾਂਝ ਪਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਮਾ. ਨਾਜ਼ਰ ਸਿੰਘ, ਮਾਤਾ ਪ੍ਰਕਾਸ਼ ਕੌਰ ਵੈਲਫ਼ੇਅਰ ਸੁਸਾਇਟੀ ਧੌਲ਼ ਖ਼ੁਰਦ ਦੇ ਉਪਰਾਲੇ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਇੰਚਾਰਜ ਸ਼੍ਰੀਮਤੀ ਹਰਦੀਪ ਕੌਰ, ਮੈਡਮ ਚਰਨਜੀਤ ਕੌਰ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਬਾਬਾ ਮੇਜਰ ਸਿੰਘ ਮੀਤ, ਇੰਜ. ਹਰਮਿੰਦਰ ਸਿੰਘ ਸਹਾਰਨ ਮਾਜਰਾ, ਵਰਿੰਦਰ ਸਿੰਘ ਗੋਗੀ ਰਾਜਗੁਰੂ ਨਗਰ ਲੁਧਿਆਣਾ, ਇੰਜ. ਅਨਮੋਲਪ੍ਰੀਤ ਸਿੰਘ ਐੱਸ.ਡੀ.ਓ ਸਿਆੜ, ਸਾਬਕਾ ਪੰਚ ਧਰਮਜੀਤ ਸਿੰਘ ਬੱਬੂ, ਰਮਨਪ੍ਰੀਤ ਕੌਰ, ਜਸ਼ਨਪ੍ਰੀਤ ਕੌਰ ਸਰੋਏ, ਅੰਸ਼ਦੀਪ ਸਿੰਘ ਮੱਲ, ਖੁਸ਼ੀ ਕੌਰ ਵੀ ਹਾਜ਼ਰ ਸਨ।