ਕੋਟਕਪੂਰਾ, 11 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਿਊਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਕਨਵੀਨਰ ਰਮੇਸ਼ ਗੈਚੰਡ ਨੇ ਦੱਸਿਆ ਕਿ ਆਪਣੀਆਂ ਮੰਗਾਂ ਮਨਾਉਣ ਲਈ ਜਥੇਬੰਦੀ ਨੂੰ 13 ਮਾਰਚ ਨੂੰ ਪੰਜਾਬ ਭਰ ਦੀਆਂ ਸਮੂਹ ਮਿਊਂਸਪਲ ਕਮੇਟੀਆਂ ਦੇ ਮੁਲਾਜ਼ਮਾਂ ਵਲੋਂ ਇਕ ਦਿਨ ਦੀ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਉਕਤ ਫ਼ੈਸਲਾ ਲੁਧਿਆਣਾ ਵਿਖੇ ਮੀਟਿੰਗ ਕਰਨ ਉਪਰੰਤ ਲਿਆ ਗਿਆ। ਉਨਾਂ ਕਿਹਾ ਕਿ ਪੰਜਾਬ ਦੇ ਸਮੂਹ ਮਿਊਂਸਪਲ ਮੁਲਾਜ਼ਮਾਂ, ਸਫ਼ਾਈ ਸੇਵਕਾਂ, ਮਾਲੀ, ਬੇਲਦਾਰ, ਸੀਵਰਮੈਨ, ਇਲੈਕਟ੍ਰੀਸ਼ਨ, ਪੰਪ ਆਪੇ੍ਰਟਰ, ਕੰਪਿਊਟਰ ਆਪ੍ਰੇਟਰ, ਕਲਰਕ ਆਦਿ ਦੀਆਂ ਮੰਗਾਂ ਜਿਵੇਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਬੀਟਾਂ ਅਨੁਸਾਰ ਸ਼ਹਿਰਾਂ ’ਚ ਸਫ਼ਾਈ ਸੇਵਕਾਂ ਦੀ ਰੈਗੂਲਰ ਭਰਤੀ ਕਰਨ, ਤਨਖਾਹ ਪੰਜਾਬ ਸਰਕਾਰ ਦੇ ਖ਼ਜਾਨੇ ’ਚੋਂ ਦੇਣ ਅਤੇ ਹੋਰ ਨੂੰ ਮਨਾਉਣ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਕਤ ਐਕਸ਼ਨ ਸਬੰਧੀ ਕੋਟਕਪੂਰਾ ਵਿਖੇ ਹੋਈ ਮੀਟਿੰਗ ’ਚ ਪ੍ਰਧਾਨ ਪ੍ਰੇਮ ਕੁਮਾਰ, ਚਿਮਨ ਲਾਲ ਭੋਲੀ, ਨਿਰਮਲ ਕੁਮਾਰ, ਸੁਰਿੰਦਰ ਸਾਰਵਾਨ, ਰਵੀ ਚਾਂਵਰੀਆ, ਇੰਦਰਪਾਲ ਚਾਂਵਰੀਆ, ਸ਼ਿਵਚਰਨ, ਸੰਤੋਸ਼ ਕੁਮਾਰ, ਪੰਕਜ ਚੰਡਾਲੀਆ, ਵਿੱਕੀ ਚੰਡਾਲੀਆ, ਸੰਨੀ ਤੰਬੋਲੀ ਨੇ ਹਿੱਸਾ ਲਿਆ।