ਪਟਿਆਲਾ, 19 ਨਵੰਬਰ (ਵਰਲਡ ਪੰਜਾਬੀ ਟਾਈਮਜ਼ )
ਇੱਥੋਂ ਨਜ਼ਦੀਕ ਸਰਕਾਰੀ ਹਾਈ ਸਕੂਲ ਖੇੜੀ ਮੁਸਲਮਾਨੀਆਂ ਦੇ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਮਿਸ਼ਨ “ਸਮਰੱਥ” ਪ੍ਰੋਜੈਕਟ ਅਧੀਨ ਵਿਭਾਗ ਵੱਲੋਂ ਆਈ ਸਹਾਇਕ ਸਮੱਗਰੀ ਮੁੱਖ ਅਧਿਆਪਕਾ ਸ਼ੈਲੀ ਸ਼ਰਮਾ ਦੀ ਪ੍ਰਧਾਨਗੀ ਹੇਠ ਵੰਡੀ ਗਈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਐੱਸ ਅਧਿਆਪਕ ਚਮਨਦੀਪ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੂੰ ਤਿੰਨ ਵਿਸਿ਼ਆ ਗਣਿਤ, ਪੰਜਾਬੀ ਅਤੇ ਅੰਗਰੇਜ਼ੀ ਦੀਆਂ ਅਭਿਆਸ ਪੁਸਤਕਾਂ ਦਿੱਤੀਆਂ ਗਈਆਂ। ਜਿਸਦੀ ਪ੍ਰੈਕਟਿਸ ਕਰਦੇ ਹੋਏ ਵਿਦਿਆਰਥੀ ਆਪਣੇ ਵਿਸ਼ੇ ਦੀ ਕਮਜ਼ੋਰੀ ਨੂੰ ਦੂਰ ਕਰਨਗੇ। ਉਹਨਾਂ ਦੱਸਿਆ ਕਿ ਵਿਭਾਗ ਨੇ ਇਹ ਅਭਿਆਸ ਪੁਸਤਕਾਂ ਮੁਫਤ ਵਿੱਚ ਉਪਲਬਧ ਕਰਵਾਈਆਂ ਹਨ। ਮੁੱਖ ਅਧਿਆਪਕਾ ਸ਼ੈਲੀ ਸ਼ਰਮਾ ਨੇ ਮਿਸ਼ਨ ‘ਸਮਰੱਥ’ ਨੂੰ ਖਾਸ ਤੌਰ ਤੇ ਪੜ੍ਹਾਈ ‘ਚ ਪਛੜੇ ਬੱਚਿਆਂ ਦੇ ਲਈ ਬਿਹਤਰੀਨ ਕਦਮ ਦੱਸਿਆ ਹੈ। ਸਿੱਖਣ ਸਹਾਇਕ ਸਮੱਗਰੀ ਵੰਡਣ ਸਮੇਂ ਡਾ. ਹਰਜਿੰਦਰਜੀਤ ਸਿੰਘ, ਚਮਨਦੀਪ ਸ਼ਰਮਾ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਸਰਬਜੀਤ ਸਿੰਘ, ਪਵਨਜੋਤ ਕੌਰ, ਬਿਕਰਮਜੀਤ ਸਿੰਘ ਆਦਿ ਖਾਸ ਤੌਰ ਤੇ ਹਾਜਰ ਸਨ। ਇੱਥੇ ਜਿ਼ਕਰਯੋਗ ਹੈ ਕਿ ਗੁਣਾਤਮਕ ਸਿੱਖਿਆ ਲਈ ਸ਼ੁਰੂ ਕੀਤੇ ਗਏ ਪ੍ਰੋਜੈਕਟ “ਸਮਰੱਥ” ਦੀ ਸਫਲਤਾ ਦੇ ਲਈ ਅਧਿਆਪਕਾਂ ਨੂੰ ਟਰੇਨਿੰਗ ਦੇ ਨਾਲ ਅਧਿਆਪਕ ਮੈਨੂਅਲ ਵੀ ਮਹੁੱਈਆ ਕਰਵਾਏ ਹਨ ਤਾਂ ਜੋ ਅਧਿਆਪਕਾਂ ਨੂੰ ਪੜ੍ਹਾਉਣ ਸਮੇਂ ਕਿਸੇ ਵੀ ਤਰ੍ਹਾਂ ਦੀ ਸਮੱਸਿਆਂ ਦਾ ਸਾਹਮਣਾ ਨਾ ਕਰਨਾ ਪਏ।
Leave a Comment
Your email address will not be published. Required fields are marked with *