ਮਿਹਨਤ ਕਰ ਮਿਹਨਤ ਹੀ ਜ਼ਿੰਦਗ਼ੀ ਚ ਰੰਗ ਭਰਦੀ ਏ।
ਕਿਸੇ ਦੇ ਅੱਜ ਭਰਦੀ ਏ ਤੇ ਕਿਸੇ ਦੇ ਕੱਲ੍ਹ ਭਰਦੀ ਏ।।
ਕਈ ਔਕੜਾਂ ਤੋਂ ਬਾਅਦ ਹੀ ਸਫਲਤਾਂ ਪੈਰ ਚੁੰਮਦੀ ਏ।
ਕਿਸੇ ਦੇ ਅੱਜ ਚੁੰਮਦੀ ਏ ਕਿਸੇ ਦੇ ਕੱਲ੍ਹ ਚੁੰਮਦੀ ਏ।।
ਸਫਲਤਾਂ ਤੋਂ ਬਾਅਦ ਹੀ ਬੰਦੇ ਦੀ ਪਹਿਚਾਣ ਬਣਦੀ ਏ।
ਕਿਸੇ ਦੀ ਘੱਟ ਬਣਦੀ ਏ ਕਿਸੇ ਦੀ ਵੱਧ ਬਣਦੀ ਏ।।
ਕੜ੍ਹੀ ਮਿਹਨਤ ਸਦਕਾ ਹੀ ਜ਼ਿੰਦਗੀ ਉੱਡਾਰੀ ਲਾਉਂਦੀ ਏ।
ਕਿਸੇ ਦੀ ਉੱਚੀ ਲਾਉਂਦੀ ਏ ਕਿਸੇ ਦੀ ਨੀਂਵੀਂ ਲਾਉਂਦੀ ਏ।।
ਸੂਦ ਵਿਰਕ ਕਲਮ ਤੇਰੀ ਨਜ਼ਮਾਂ ਬੇ- ਖੌਫ ਲਿਖਦੀ ਏ।
ਜ਼ਿੰਦਗੀ ਦਾ ਸੱਚ ਲਿਖਦੀ ਏ ਸਿੱਦਕ ਨਾਲ ਲਿਖਦੀ ਏ।।
ਮਿਹਨਤ ਕਰ ਮਿਹਨਤ ਹੀ ਜ਼ਿੰਦਗ਼ੀ ਚ ਰੰਗ ਭਰਦੀ ਏ।
ਕਿਸੇ ਦੇ ਅੱਜ ਭਰਦੀ ਏ ਤੇ ਕਿਸੇ ਦੇ ਕੱਲ੍ਹ ਭਰਦੀ ਏ।।
ਲੇਖਕ -ਮਹਿੰਦਰ ਸੂਦ (ਵਿਰਕ)
ਜਲੰਧਰ
ਮੋਬ: 98766-66381
Leave a Comment
Your email address will not be published. Required fields are marked with *