ਕੋਟਕਪੂਰਾ, 23 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਜਨਰਲ ਸਕੱਤਰ ਰਣਜੀਤ ਸਿੰਘ ਰਾਣਵਾ ਨੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਸਬੰਧ ’ਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੇ ਨਾਂਅ ਇੱਕ ਪੱਤਰ ਲਿਖ ਕੇ ਮੰਗ ਕੀਤੀ ਕਿ ਪੰਜਾਬ ਮੰਡੀ ਬੋਰਡ ਦੇ ਸਿਵਲ, ਬਿਜਲੀ ਅਤੇ ਜਨ ਸਿਹਤ ਵਿੰਗਾਂ ਵਿੱਚ ਕੰਮ ਕਰਦੇ ਮਾਲੀ ਕਮ ਚੌਂਕੀਦਾਰ, ਸੀਵਰਮੈਨ, ਪੰਪ ਆਪ੍ਰੇਟਰ, ਇਲੈਕਟਰੀਸ਼ਨ ਆਦਿ, ਜੋ ਕਿ ਪਿਛਲੇ 15-20 ਸਾਲਾਂ ਤੋਂ ਠੇਕੇਦਾਰਾਂ ’ਤੇ ਏਜੰਸੀਆਂ ਅਧੀਨ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਪਰ ਇਹਨਾਂ ਨੂੰ ਤਨਖਾਹਾਂ ਬਹੁਤ ਹੀ ਨਿਗੁਣੀਆਂ ਦਿੱਤੀਆਂ ਜਾ ਰਹੀਆਂ ਹਨ| ਇਸ ਤੋਂ ਇਲਾਵਾ ਈ.ਪੀ.ਐੱਫ. ਅਤੇ ਈ.ਐੱਸ.ਆਈ. ਸਮੇਤ ਹੋਰ ਕਈ ਫੰਡ ਇਹਨਾਂ ਕੱਚੇ ਮੁਲਾਜ਼ਮਾਂ ਦੇ ਕੱਟੇ ਜਾਂਦੇ ਹਨ ਪਰ ਇਹਨਾਂ ਫੰਡਾਂ ਅਨੁਸਾਰ ਕੱਚੇ ਮੁਲਾਜ਼ਮਾਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ| ਇਹਨਾਂ ਮੰਗਾਂ ਨੂੰ ਲੈ ਕੇ ਮਿਤੀ 28 ਜੂਨ 2023 ਨੂੰ ਮੁੱਖ ਦਫਤਰ ਮੁਹਾਲੀ ਵਿਖੇ ਮੰਡੀ ਬੋਰਡ ਦੇ ਚੇਅਰਮੈਨ ਅਤੇ ਕਲਾਸ ਫੋਰ ਜਥੇਬੰਦੀ ਦੇ ਆਗੂਆਂ ਦਰਮਿਆਨ ਮੀਟਿੰਗ ਵੀ ਹੋਈ ਸੀ| ਆਗੂਆਂ ਨੇ ਅੱਗੇ ਕਿਹਾ ਕਿ ਇਸ ਮੀਟਿੰਗ ਦੇ ਕਈ ਫੈਸਲੇ ਅਜੇ ਤੱਕ ਲਾਗੂ ਨਾ ਹੋਣ ਕਰਕੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ| ਆਗੂਆਂ ਨੇ ਪੱਤਰ ਰਾਹੀਂ ਮੁੜ ਮੰਗ ਕੀਤੀ ਕਿ ਲਮਕ ਅਵਸਥਾ ’ਚ ਪਏ ਸਾਰੇ ਮਸਲੇ ਹੱਲ ਕੀਤੇ ਜਾਣ, ਜੇਕਰ ਇਹ ਮਸਲੇ ਤੁਰਤ ਹੱਲ ਨਾ ਕੀਤੇ ਗਏ ਤਾਂ ਜਥੇਬੰਦੀ ਬੋਰਡ ਮੈਨੇਜਮੈਂਟ ਖਿਲਾਫ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਵੇਗੀ|
Leave a Comment
Your email address will not be published. Required fields are marked with *