ਫਰੀਦਕੋਟ , 2 ਮਈ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਅੱਜ ਇੱਥੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ, ਦੀ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ ਯੂਨੀਅਨ 1680 ਸੈਕਟਰ 22 ਬੀ , ਚੰਡੀਗੜ੍ਹ ਅਤੇ ਪੰਜਾਬ ਪੈਨਸ਼ਨਰਜ਼ ਯੂਨੀਅਨ ਜਿਲਾ ਫਰੀਦਕੋਟ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਕਿਰਤੀ ਜਮਾਤ ਵੱਲੋਂ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਦਿਨ 1886 ਵਿੱਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ 8 ਘੰਟੇ ਕੰਮ ਦਿਹਾੜੀ ਦੀ ਮੰਗ ਨੂੰ ਲੈ ਕੇ ਮਜ਼ਦੂਰ ਜਮਾਤ ਨੇ ਇਕਮੁੱਠ ਹੋ ਕੇ ਹੜਤਾਲ ਕੀਤੀ ਸੀ ਅਤੇ ਹਕੂਮਤ ਦੀਆਂ ਗੋਲੀਆਂ/ਫਾਂਸੀਆਂ ਦਾ ਸਾਹਮਣਾ ਕੀਤਾ ਸੀ। ਸਥਾਨਕ ਬ੍ਰਿਜਿੰਦਰਾ ਕਾਲਜ, ਨਹਿਰੀ ਕਲੋਨੀ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਡਿਪਟੀ ਕਮਿਸ਼ਨਰ ਦਫਤਰ ਵਿਖੇ ਨਾਅਰਿਆਂ ਦੀ ਗੂੰਜ ਵਿੱਚ ਲਾਲ ਝੰਡੇ ਲਹਿਰਾਏ ਗਏ । ਇਸ ਐਕਸ਼ਨ ਦੀ ਅਗਵਾਈ ਕਰਦੇ ਹੋਏ ਮੁਲਾਜ਼ਮ ਅਤੇ ਪੈਨਸ਼ਨਰ ਆਗੂ ਪ੍ਰੇਮ ਚਾਵਲਾ, ਨਛੱਤਰ ਸਿੰਘ ਭਾਣਾ, ਇਕਬਾਲ ਸਿੰਘ ਢੁੱਡੀ, ਬਲਕਾਰ ਸਿੰਘ ਸਹੋਤਾ, ਕੁਲਵੰਤ ਸਿੰਘ ਚਾਨੀ, , ਰਮੇਸ਼ ਢੈਪਈ , ਸੋਮ ਨਾਥ ਅਰੋੜਾ , ਜੋਤੀ ਪ੍ਰਕਾਸ਼ , ਰਾਜ ਦੇਵ , ਰਾਮ ਸਿੰਘ , ਮੋਹਨ ਲਾਲ , ਰੋਹਿਤ ਕੁਮਾਰ , ਸੁਰਜੀਤ ਕੌਰ , ਸਿਮਰਨ ਪ੍ਰੀਤ ਕੌਰ , ਹਰਪ੍ਰੀਤ ਕੌਰ , ਸੁਖਵਿੰਦਰ ਸਿੰਘ, ਰਜੀਵ ਕੁਮਾਰ ਸ਼ਰਮਾ , ਸੱਤ ਪਾਲ ਮੈਡੀਕਲ ਕਾਲਜ ਫਰੀਦਕੋਟ , ਕੁਲਦੀਪ ਕਾਗੜਾ ਨਗਰ ਕੌਂਸਲ, ਪ੍ਰਿੰਸੀਪਲ ਰਜੇਸ਼ ਕੁਮਾਰ ਬਰਜਿੰਦਰਾ ਕਾਲਜ , ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਜਗਦੇਵ ਸਿੰਘ,ਸੁਰਜੀਤ ਸਿੰਘ ਬਰਜਿੰਦਰਾ ਕਾਲਜ , ਹਰੀ ਸਿੰਘ ਨਹਿਰੀ ਵਿਭਾਗ,
ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ 2024 ਦਾ ਮਈ ਦਿਵਸ ਵਿਸ਼ੇਸ਼ ਮਹੱਤਵ ਰੱਖਦਾ ਹੈ ਜਦੋਂ ਸੰਸਾਰ ਦੀ ਸਭ ਤੋਂ ਜਿਆਦਾ 144 ਕਰੋੜ ਵਸੋਂ ਵਾਲੇ ਭਾਰਤ ਦੇਸ਼ ਦੇ ਭਵਿੱਖ ਬਾਰੇ ਫੈਸਲਾ ਹੋਣ ਜਾ ਰਿਹਾ ਹੈ। ਲੋਕ ਸਭਾ ਚੋਣਾ ਦੇ ਆਖ਼ਰੀ ਗੇੜ ਵਿੱਚ ਪੰਜਾਬ ਸਮੇਤ ਰਹਿੰਦੀਆਂ ਸੀਟਾਂ ਤੇ 1 ਜੂਨ ਨੂੰ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਬਾਅਦ 4 ਜੂਨ ਨੂੰ ਨਤੀਜਿਆਂ ਦਾ ਐਲਾਨ ਹੋ ਜਾਣਾ ਹੈ।
ਆਗੂਆਂ ਨੇ ਕਿਹਾ ਕਿ ਇਹ ਚੋਣਾਂ ਲੋਕਤੰਤਰ ਅਤੇ ਤਾਨਾਸ਼ਾਹੀ ਵਿਚਕਾਰ, ਕਰੋੜਾਂ ਕਿਸਾਨ-ਮਜ਼ਦੂਰ ਬਨਾਮ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਵਿਚਕਾਰ, ਦੇਸ਼ ਦੀ ਕੌਮੀ ਜਾਇਦਾਦ ਸਾਡੇ ਪਬਲਿਕ ਸੈਕਟਰ ਅਦਾਰਿਆਂ ਨੂੰ ਨਿਜੀਕਰਨ ਦੇ ਭਿਆਨਕ ਹਮਲੇ ਤੋਂ ਬਚਾਉਣ ਅਤੇ ਵੇਚਣ ਵਾਲਿਆਂ ਵਿਚਕਾਰ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਅਤੇ ਇਸ ਤੋਂ ਇਨਕਾਰੀ ਕੇਂਦਰ/ਪੰਜਾਬ ਸਰਕਾਰਾਂ ਵਿਚਕਾਰ, ਮਹਿੰਗਾਈ ਵਧਾਉਣ ਅਤੇ ਮਹਿੰਗਾਈ ਭੱਤਾ ਵਧਾਉਣ ਤੋਂ ਇਨਕਾਰੀ ਸਰਕਾਰਾਂ ਅਤੇ ਮਹਿੰਗਾਈ ਰੋਕਣ ਦੀ ਮੰਗ ਕਰ ਰਹੇ ਲੋਕਾਂ/ਮੁਲਾਜ਼ਮਾਂ ਵਿਚਕਾਰ, ਸੰਵਿਧਾਨ ਦੇ ਆਦਰਸ਼ਾਂ ਧਰਮ ਨਿਰਪੱਖਤਾ/ ਸਮਾਜਵਾਦ ਦੀ ਰਾਖੀ ਕਰਨ ਵਾਲਿਆਂ ਅਤੇ ਇਸ ਨੂੰ ਬਦਲ ਕੇ ਇੱਕ ਫਿਰਕੇ ਦਾ ਰਾਜ ਕਾਇਮ ਕਰਨ ਵਾਲੀਆਂ ਤਾਕਤਾਂ ਵਿਚਕਾਰ, ਸੱਚਾਈ ਅਤੇ ਝੂਠ/ਪਖੰਡ/ਬੇਈਮਾਨੀ ਵਿਚਕਾਰ, ਇਨਸਾਨੀਅਤ ਅਤੇ ਹੈਵਾਨੀਅਤ ਵਿਚਕਾਰ ਫੈਸਲਾਕੁੰਨ ਵਿਚਾਰਧਾਰਕ ਜੰਗ ਦਾ ਰੂਪ ਧਾਰਣ ਕਰ ਚੁੱਕੀ ਹੈ । ਇਨਾਂ ਚੋਣਾਂ ਦੇ ਨਤੀਜਿਆਂ ਨੇ ਸਾਡੇ ਦੇਸ਼ ਦੀ ਆਉਣ ਵਾਲੀ ਪੀੜੀ ਦਾ ਭਵਿੱਖ ਤਹਿ ਕਰਨਾ ਹੈ।