ਦੋ ਦਿਨ ਦੁਨੀਆਂ ਦਾ ਮੇਲਾ ਹੈ
ਦੁਬਾਰਾ ਨਹੀਂ ਆਣਾ ਕਿਸੇ ਨੇ
ਸੋਹਣੀਆਂ ਸ਼ਕਲਾਂ ਵੇਖ ਕੇ ਨਾ ਪਿਆਰ ਪਾ।
ਰੰਗ ਗੋਰੇ ਤੇ ਦਿਲ ਕਾਲੇ ਹਨ
ਪਿਆਰ ਹੀਰ ਨੇ ਕੀਤਾ ਰਾਂਝੇ
ਨਾਲ ਘਰੋਂ ਚੂਰੀਆਂ ਕੁੱਟ ਕੇ ਲੈ ਜਾਂਦੀ ਸੀ।
ਪਿਆਰ ਸੋਹਣੀ ਨੇ ਕੀਤਾ ਮਹਿਵਾਲ ਨਾਲ ਘੜੇ ਤੇ ਦਰਿਆ ਪਾਰ ਕਰਦੀ
ਲੈਲਾ ਨੇ ਮਜਨੂੰ ਨਾਲ ਪਿਆਰ
ਵਿਚ ਲੈਲਾ ਲੈਲਾ ਕਰਦਾ ਸੀ
ਅਜ ਤਾਂ ਪਿਆਰ ਵਿਚ ਪੈਸਾ ਪ੍ਰਧਾਨ ਹੈ।
ਕੋਈ ਕਿਸੇ ਨਾਲ ਪਿਆਰ ਨਹੀਂ ਕਰਦਾ।
ਅਜ ਆਦਮੀ ਔਰਤ ਦਾ ਸ਼ੋਸ਼ਨ ਕਰਦਾ ਹੈ।
ਅਜ ਪਿਆਰ ਪਾਇਆ ਕੱਲ ਤਲਾਕ ਹੋ ਗਿਆ ਪਿਆਰ ਦਾ
ਕੋਈ ਕਿਸੇ ਨਾਲ ਸੱਚਾ ਪਿਆਰ ਨਹੀਂ ਕਰਦਾ।
ਜੇ ਕੋਈ ਸੱਚਾ ਪਿਆਰ ਕਰੇ
ਅਗੋਂ ਜਵਾਬ ਮਿਲਦਾ ਹੈ
ਆਪਨੇ ਤੇ ਆਪਨੇ ਹੁੰਦੇ ਹਨ।
ਅਜ ਦੇ ਪਿਆਰ ਵਿਚ ਹਵਸ ਹੈ।
ਪਿਆਰ ਵਿੱਚ ਤਾਣੇ ਇਕ ਦੂਸਰੇ ਨੂੰ ਬਹੁਤ ਹਨ।
ਕੋਈ ਕਿਸੇ ਨਾਲ ਪਿਆਰ ਨਹੀਂ ਨਿਭਾਉਂਦਾ।
ਕੋਈ ਕਿਸੇ ਦਾ ਆਦਰ ਨਹੀਂ ਕਰਦਾ।
ਸੱਚਾ ਪਿਆਰ ਕੀ ਹੁੰਦਾ ਹੈ
ਇਹ ਤਾਂ ਕਿਸੇ ਨੂੰ ਨਹੀਂ ਪਤਾ।
ਕਿਸੇ ਦੋ ਬੋਲ ਪਿਆਰ ਦੇ ਬੋਲੇ
ਉਹ ਸਮਝਦਾ ਹੈ
ਸਭ ਕੁਝ ਮੇਰਾ ਹੀ ਹੈ
ਹਕੀਕਤ ਹੋਰ ਹੈ
ਦੋ ਦਿਨ ਦੁਨੀਆਂ ਦਾ ਮੇਲਾ ਹੈ

ਸੁਰਜੀਤ ਸਾਰੰਗ
8130660205