ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਦਾ ਸ਼ਾਨਦਾਰ ਰਿਹਾ ਕਵੀ ਦਰਬਾਰ
ਚੰਡੀਗੜ੍ਹ, 5 ਦਸੰਬਰ,(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਵੱਲੋਂ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਸਹਿਯੋਗ ਨਾਲ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਗਿਆ । ਮੰਚ ਦੇ ਸੰਸਥਾਪਕ ਰਮਨਦੀਪ ਕੌਰ ਰੰਮੀ ਜੀ ਅਤੇ ਚੇਅਰਮੈਨ ਬਲਿਹਾਰ ਲੇਹਲ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਾਰੇ ਹੀ ਕਵੀਆਂ ਦਾ ਨਿੱਘਾ ਸਵਾਗਤ ਕੀਤਾ। ਪ੍ਰੋਗਰਾਮ ਦਾ ਸੰਚਾਲਨ ਕਰ ਰਹੀ ਅੰਜੂ ਅਮਨਦੀਪ ਗਰੋਵਰ ਜੀ ਕੁਝ ਸ਼ੇਅਰਾਂ ਨਾਲ ਸਾਰੇ ਕਵੀਆਂ ਦਾ ਸੰਬੋਧਨ ਕਰਦਿਆਂ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਆਨਲਾਈਨ ਕਵੀ ਦਰਬਾਰ ਵਿਚ ਸ਼ਿਰਕਤ ਕਰਨ ਵਾਲੇ ਸਤਿਕਾਰਯੋਗ ਕਵੀ ਸਨ, ਲਖਵੀਰ ਸਿੰਘ ਲੱਕੀ ਕਮਲ, ਚੰਦਨ ਹਾਜੀਪੁਰੀਆਂ , ਪ੍ਰੋ ਕੇਵਲਜੀਤ ਸਿੰਘ ਕੰਵਲ, ਸਿਮਰਪਾਲ ਕੌਰ ਬਠਿੰਡਾ, ਰਮਨਦੀਪ ਕੌਰ ਬਾਜਾਖਾਨਾ, ਪ੍ਰਗਟ ਸਿੰਘ ਗਿੱਲ, ਮਨਦੀਪ ਕੌਰ ਸਿੱਧੂ ਅਤੇ ਬਲਵਿੰਦਰ ਦਿਲਦਾਰ ਜੀ ਨੇ ਤਰਾਨੁਮ ਵਿਚ ਆਪਣੀਆਂ ਰਚਨਾਵਾਂ ਬਾਖੂਬੀ ਪੇਸ਼ ਕੀਤੀਆਂ ਅਤੇ ਪ੍ਰਸਿੱਧ ਗ਼ਜ਼ਲਗੋ ਸ.ਅਮਰਜੀਤ ਸਿੰਘ ਜੀਤ ਨੇ ਇਸ ਮਹਿਫਲ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਪ੍ਰੋਗਰਾਮ ਸੰਬੰਧੀ ਆਪਣੇ ਭਾਵਪੂਰਨ ਵਿਚਾਰ ਰੱਖੇ ਤੇ ਸਭ ਨੂੰ ਆਪਣੀਆਂ ਰਚਨਾਵਾਂ ਦੇ ਸੁਰਖ਼ਰੂ ਕਰਵਾਇਆ । ਪੁੰਗਰਦੇ ਹਰਫ਼ ਦੀ ਸਮੁੱਚੀ ਟੀਮ ਨੇ ਵੀ ਹਾਜ਼ਰੀ ਲਗਵਾਈ ਅਤੇ ਆਪਣੇ ਵਿਚਾਰ ਰੱਖੇ । ਮੰਚ ਦੇ ਪ੍ਰਧਾਨ ਅਮਨਬੀਰ ਧਾਮੀ ਜੀ ਨੇ ਵੀ ਆਪਣੇ ਕੀਮਤੀ ਤੇ ਵਡਮੁੱਲੇ ਵਿਚਾਰਾਂ ਨਾਲ ਸਭ ਦਾ ਧੰਨਵਾਦ ਕੀਤਾ। ਇਸ ਆਨਲਾਈਨ ਕਵੀ ਦਰਬਾਰ ਨੂੰ ਸੋਸ਼ਲ ਮੀਡੀਆ ਫੇਸਬੁੱਕ ਉੱਤੇ ਵੀ ਲਾਈਵ ਟੈਲੀਕਾਸਟ ਕੀਤਾ ਗਿਆ ਅਤੇ ਮੀਡੀਆ ਇੰਚਾਰਜ ਸਿਮਰਨਜੀਤ ਕੌਰ ਸਿਮਰ ਨੇ ਪ੍ਰੋਗਰਾਮ ਨੂੰ ਫੇਸਬੁੱਕ ਤੋਂ ਟੈਕਨੀਕਲੀ ਸੰਭਾਲਿਆ।
Leave a Comment
Your email address will not be published. Required fields are marked with *